ਨਵੀਂ ਦਿੱਲੀ, 20 ਜਨਵਰੀ (ਪੀ.ਟੀ.ਆਈ.)-ਬੀ. ਸੀ. ਸੀ. ਆਈ. ਨੇ ਇੰਡੀਅਨ ਪ੍ਰੀਮੀਅਰ ਲੀਗ 2026 ਤੋਂ ਪਹਿਲਾਂ ਗੂਗਲ ਦੇ ਏ.ਆਈ. ਪਲੇਟਫਾਰਮ ਜੇਮਿਨੀ ਨਾਲ 270 ਕਰੋੜ ਰੁਪਏ ਦੇ ਸਪਾਂਸਰਸ਼ਿਪ ਸਮਝÏਤੇ 'ਤੇ ਹਸਤਾਖਰ ਕੀਤੇ ਹਨ | ਜੇਮਿਨੀ ਦੀ ਵਿਰੋਧੀ ਕੰਪਨੀ, ਚੈਟ-ਜੀ.ਪੀ.ਟੀ., ਮਹਿਲਾ ਪ੍ਰੀਮੀਅਰ ਲੀਗ ਦੇ ਸਪਾਂਸਰਾਂ ਵਿਚੋਂ ਇਕ ਹੈ | ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਮਝੌਤਾ 3 ਸਾਲਾਂ ਲਈ ਹੈ ਤੇ ਆਈ.ਪੀ.ਐਲ. ਦੀ ਵਿਸ਼ਵਵਿਆਪੀ ਅਪੀਲ ਨੂੰ ਦਰਸਾਉਂਦਾ ਹੈ | ਜ਼ਿਕਰਯੋਗ ਹੈ ਕਿ ਆਈ.ਪੀ.ਐਲ. 2026 ਇਸ ਸਾਲ 26 ਮਾਰਚ ਤੋਂ 31 ਮਈ ਤੱਕ ਖੇਡਿਆ ਜਾਵੇਗਾ |
ਬੀ.ਸੀ.ਸੀ.ਆਈ. ਵਲੋਂ ਆਈ.ਪੀ.ਐਲ. ਦੀ ਏ.ਆਈ. ਸਪਾਂਸਰਸ਼ਿਪ ਲਈ 270 ਕਰੋੜ ਦਾ ਕਰਾਰ <br/>
ਅਜੀਤ ਡੈਸਕ
21-01-2026