20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਭਾਰਤੀ ਮੂਲ ਦੀ ਕੁਲਕਰਨੀ ਕੈਲੀਫੋਰਨੀਆ ਕਮਿਸ਼ਨ 'ਚ ਨਿਯੁਕਤ

ਅਜੀਤ ਡੈਸਕ 21-01-2026
ਸੈਕਰਾਮੈਂਟੋ, 20 ਜਨਵਰੀ (ਹੁਸਨ ਲੜੋਆ ਬੰਗਾ)-ਗਵਰਨਰ ਗੈਵਿਨ ਨਿਊਸੋਮ ਵਲੋਂ ਭਾਰਤੀ ਮੂਲ ਦੀ ਮਾਨਵੀ ਅਧਿਕਾਰਾਂ ਬਾਰੇ ਵਕੀਲ ਮੰਜੂਸ਼ਾ ਪੀ ਕੁਲਕਰਨੀ ਨੂੰ ਏਸ਼ੀਅਨ ਤੇ ਪੈਸੀਫਿਕ ਆਈਸਲੈਂਡਰ ਅਮਰੀਕੀ ਮਾਮਲਿਆਂ ਬਾਰੇ ਕੈਲੀਫੋਰਨੀਆ ਕਮਿਸ਼ਨ (ਏ.ਏ.ਪੀ.ਆਈ.) 'ਚ ਨਿਯੁਕਤ ਕੀਤਾ ਗਿਆ ਹੈ | ਕਮਿਸ਼ਨ 'ਚ ਸੇਵਾਵਾਂ ਬਦਲੇ ਉਨਾਂ ਨੂੰ ਕੋਈ ਆਰਥਕ ਲਾਭ ਨਹੀਂ ਮਿਲੇਗਾ ਤੇ ਇਸ ਵਾਸਤੇ ਸੈਨਟ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੈ | ਇਸ ਤੋਂ ਪਹਿਲਾਂ ਕੁਲਕਰਨੀ ਕਈ ਸੰਸਥਾਵਾਂ 'ਚ ਅਹਿਮ ਅਹੁੱਦਿਆਂ 'ਤੇ ਕੰਮ ਕਰ ਚੁੱਕੀ ਹੈ | ਇਸ ਸਮੇ ਉਹ ਏ.ਏ.ਪੀ.ਆਈ. ਇਕੂਇਟੀ ਅਲਾਇੰਸ ਜੋ 40 ਭਾਈਚਾਰਿਆਂ ਤੋਂ ਵਧ ਦਾ ਸੰਗਠਨ ਹੈ, 'ਚ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਦੇ ਰਹੀ ਹੈ |

ਪਿਛਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਆਈ.ਪੀ.ਐਲ. ਦੀ ਏ.ਆਈ. ਸਪਾਂਸਰਸ਼ਿਪ ਲਈ 270 ਕਰੋੜ ਦਾ ਕਰਾਰ <br/> ਅਗਲੀ ਖ਼ਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਾਘ ਮੇਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।