ਨਵੀਂ ਦਿੱਲੀ, 20 ਜਨਵਰੀ (ਯੂ.ਐਨ.ਆਈ.)-ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵਲੋਂ ਪੇਸ਼ੇਵਰ ਬੈਡਮਿੰਟਨ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਹੈ | ਉਸਨੇ ਇਕ ਪੋਡਕਾਸਟ 'ਚ ਕਿਹਾ ਕਿ ਗੋਡਿਆਂ ਦੇ ਦਰਦ ਨੇ ਉਸ ਲਈ ਹੁਣ ਖੇਡਣਾ ਅਸੰਭਵ ਬਣਾ ਦਿੱਤਾ ਹੈ | ਸਾਇਨਾ ਆਖਰੀ ਵਾਰ ਜੂਨ 2023 'ਚ ਸਿੰਗਾਪੁਰ ਓਪਨ 'ਚ ਖੇਡੀ ਸੀ | 35 ਸਾਲਾ ਸਾਇਨਾ ਨੇ ਇਕ ਪੋਡਕਾਸਟ 'ਚ ਕਿਹਾ ਕਿ ਮੈਂ 2 ਸਾਲ ਪਹਿਲਾਂ ਖੇਡਣਾ ਬੰਦ ਕਰ ਦਿੱਤਾ ਸੀ | ਮੈਂ ਆਪਣੀਆਂ ਸ਼ਰਤਾਂ 'ਤੇ ਖੇਡਣਾ ਸ਼ੁਰੂ ਕੀਤਾ ਸੀ ਤੇ ਆਪਣੀਆਂ ਸ਼ਰਤਾਂ 'ਤੇ ਛੱਡ ਦਿੱਤਾ ਸੀ | ਇਸ ਲਈ, ਮੈਨੂੰ ਇਹ ਐਲਾਨ ਜ਼ਰੂਰੀ ਨਹੀਂ ਲੱਗਿਆ | ਸਾਬਕਾ ਵਿਸ਼ਵ ਨੰਬਰ 1 ਸਾਇਨਾ ਨੇ 2012 ਲੰਡਨ ਓਲੰਪਿਕ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ | ਉਹ ਓਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ | ਉਸਨੇ ਤਿੰਨ ਓਲੰਪਿਕ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ |
ਸਾਇਨਾ ਨੇਹਵਾਲ ਵਲੋਂ ਸੰਨਿਆਸ ਦਾ ਐਲਾਨ <br/>
ਅਜੀਤ ਡੈਸਕ
21-01-2026