ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨ ਟਰਾਫੀ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਖੇਡੇ ਗਏ ਲੀਗ ਗੇੜ ਦੇ ਮੈਚ ਵਿਚ ਚੀਨ ਤੇ ਬੰਗਲਾਦੇਸ਼ 1-1 ਗੋਲ ਨਾਲ ਬਰਾਬਰ ਰਹੇ ਤੇ ਦੂਜੇ ਮੈਚ ਵਿਚ ਜਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ। ਬੇਸ਼ੱਕ ਬੰਗਲਾਦੇਸ਼ ਤੇ ਚੀਨ ਨੇ ਸੈਮੀਫਾਈਨਲ ਵਿਚ ਥਾਂ ਨਹੀਂ ਬਣਾਈ ਹੈ। ਪਰ ਇਹ ਲੀਗ ਦਾ ਆਖਰੀ ਮੈਚ ਸੀ, ਜਿਸ ਵਿਚ ਚੀਨ ਨੇ ਦੂਜੇ ਮਿੰਟ ਵਿਚ ਚੈਨ ਬਨਾਹੀ ਦੇ ਪੈਨਲਟੀ ਕਾਰਨਰ ਨਾਲ ਇਕਮਾਤਰ ਗੋਲ ਕਰਕੇ 1-0 ਦੀ ਬੜ੍ਹਤ ਬਣਾਈ ਤੇ ਬੰਗਲਾਦੇਸ਼ ਵਲੋਂ ਇਸ ਟੂਰਨਾਮੈਂਟ ਦਾ ਇਕਲੌਤਾ ਗੋਲ 38ਵੇਂ ਮਿੰਟ ਵਿਚ ਕੀਤਾ ਗਿਆ। ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਕਪਤਾਨ ਇਸਲਾਮ ਅਸ਼ਰਾਫੂਲ ਨੇ ਟੀਮ ਨੂੰ 1-1 ਦੀ ਬਰਾਬਰੀ ’ਤੇ ਲੈ ਆਂਦਾ। ਸਮਾਪਤੀ ਸਮੇਂ ਤੱਕ ਮੈਚ 1-1 ਦੀ ਬਰਾਬਰੀ ’ਤੇ ਰਿਹਾ। ਦੂਜਾ ਮੈਚ ਜਪਾਨ ਤੇ ਮਲੇਸ਼ੀਆ ਦਰਮਿਆਨ ਖੇਡਿਆ ਗਿਆ ਤੇ ਜਪਾਨ ਨੇ ਮਲੇਸ਼ੀਆ ’ਤੇ 2-1 ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਦੋਨਾਂ ਟੀਮਾਂ ਨੇ ਸੈਮੀਫਾਈਨਲ ਲਈ ਕੁਆ ਲੀਫਾਈ ਕਰ ਲਿਆ ਹੈ ਪਰ ਲੀਗ ਮੈਚ ਖੇਡਣਾ ਜ਼ਰੂਰੀ ਸੀ। ਮੈਚ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ’ਤੇ ਰਹੀਆਂ। ਮਲੇਸ਼ੀਆ ਵਲੋਂ ਇਕਲੌਤਾ ਗੋਲ 10ਵੇਂ ਮਿੰਟ ਵਿਚ ਅਜਾਰੀ ਅਬੂ ਕਮਾਲ ਨੇ ਕੀਤਾ। ਜਪਾਨ ਵਲੋਂ ਦੂਜੇ ਕੁਆਰਟਰ ਦੇ 24ਵੇਂ ਮਿੰਟ ’ਚ ਫੂਕੂਡਾ ਕੈਂਤੋਰੋ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ 1-1 ਦੀ ਬਰਾਬਰੀ ’ਤੇ ਲਿਆਂਦਾ ਤੇ 54ਵੇਂ ਮਿੰਟ ਵਿਚ ਜਪਾਨ ਦੇ ਫੂਕੂਡਾ ਕੈਂਤੋਰੋ ਨੇ ਗੋਲ ਕਰਕੇ ਟੀਮ ਨੂੰ 2-1 ਦੀ ਜੇਤੂ ਬੜ੍ਹਤ ਦਿਵਾਈ, ਜੋ ਅੰਤ ਤੱਕ ਜਾਰੀ ਰਹੀ।
ਚੀਨ ਤੇ ਬੰਗਲਾਦੇਸ਼ ਵਿਚਾਲੇ ਡਰਾਅ , ਜਪਾਨ ਦੀ ਮਲੇਸ਼ੀਆ ’ ਤੇ 2-1 ਨਾਲ ਸ਼ਾਨਦਾਰ ਜਿੱਤ
ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਏਸ਼ੀਅਨ ਚੈਂਪੀਅਨ ਟਰਾਫੀ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਖੇਡੇ ਗਏ ਲੀਗ ਗੇੜ ਦੇ ਮੈਚ ਵਿਚ ਚੀਨ ਤੇ ਬੰਗਲਾਦੇਸ਼ 1-1 ਗੋਲ ਨਾਲ ਬਰਾਬਰ ਰਹੇ ਤੇ ਦੂਜੇ ਮੈਚ ਵਿਚ ਜਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ।
ਮੈਚ ਦੀ ਸ਼ੁੂਰਆਤ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਕੋਰੀਆ ਦੇ ਕਪਤਾਨ ਆਪਣੀਆਂ ਟੀਮਾਂ ਨਾਲ ਮੈਦਾਨ ਵੱਲ ਵਧਦੇ ਹੋਏ।
03-11-2026