01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮਨੀਸ਼ਾ ਦੀਆਂ ਨਜ਼ਰਾਂ ਹੁਣ ਲਾਸ ਏਂਜਲਸ ਉਲੰਪਿਕ ਤਗਮੇ ’ਤੇ

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ.

ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਚੈਂਪੀਅਨ ਮਨੀਸ਼ਾ ਭਾਨਵਾਲਾ ਲਾਸ ਏਂਜਲਸ ਉਲੰਪਿਕ (2028) ਵਿਚ 57 ਕਿੱਲੋਗ੍ਰਾਮ ਵਰਗ ਵਿਚ ਤਗਮਾ ਜਿੱਤਣ ‘ਤੇ ਨਜ਼ਰਾਂ ਟਿਕਾਈ ਬੈਠੀ ਹੈ। ਇਸ ਤਜਰਬੇਕਾਰ ਪਹਿਲਵਾਨ ਦੀ ਤਾਕਤ ਉਸ ਦੇ ਸਵਰਗਵਾਸੀ ਪਿਤਾ ਹਨ, ਜੋ ਉਸ ਦੇ ਦਿਲ ਵਿਚ ਵੱਸਦੇ ਹਨ। ਹਰਿਆਣਾ ਦੀ 29 ਸਾਲਾ ਮਨੀਸ਼ਾ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਬੀਤੇ ਦਿਨ ਉਸ ਸਮੇਂ ਇਤਿਹਾਸ ਰਚ ਦਿੱਤਾ, ਜਦੋਂ ਉਹ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਮਨੀਸ਼ਾ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿਚ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਮੈਂ ਆਪਣੇ ਕੋਚ ਵੀਰੇਂਦਰ ਦਹੀਆ ਤੋਂ ਕੁਸ਼ਤੀ ਸਿਖਲਾਈ ਅਤੇ ਰਿਕਵਰੀ ਬਾਰੇ ਪੁੱਛਦੀ ਰਹੀ। ਉਸ ਨੇ ਕਿਹਾ ਕਿ ਮੇਰਾ ਅਗਲਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਹੋਣਾ ਚਾਹੀਦਾ ਹੈ।ਮੈਨੂੰ ਅਜੇ ਵੀ ਯਾਦ ਹੈ ਕਿ ਉਨ੍ਹਾਂ ਕਿਹਾ ਸੀ ਕਿ ਰੱਬ ਨੇ ਮੇਰੇ ਲਈ ਕੁਝ ਵੱਡਾ ਸੋਚ ਰੱਖਿਆ ਹੈ।ਏਸ਼ਿਆਈ ਖੇਡਾਂ ਵਿਚ 57 ਕਿੱਲੋਗ੍ਰਾਮ ਵਰਗ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ 59 ਕਿੱਲੋਗ੍ਰਾਮ ਵਰਗ ਵਿਚ ਉਤਰੀ ਸੀ।

ਪਿਛਲੀ ਖ਼ਬਰ ਭਾਰਤ ਸਾਹਮਣੇ ਅੱਜ ਮਲੇਸ਼ੀਆ ਦੀ ਚੁਣੌਤੀ ਅਗਲੀ ਖ਼ਬਰ ਮਨੀਸ਼ਾ ਦੀਆਂ ਨਜ਼ਰਾਂ ਹੁਣ ਲਾਸ ਏਂਜਲਸ ਉਲੰਪਿਕ ਤਗਮੇ ’ ਤੇ ਰਬਾਡਾ ਦੀਆਂ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 350 ਵਿਕਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।