30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਮਨੀਸ਼ਾ ਫਾਈਨਲ ’ਚ, ਸੁਜੀਤ ਦੀ ਬਦਕਿਸਮਤੀ ਜਾਰੀ

ਅਸਤਾਨਾ, 29 ਅਕਤੂਬਰ (ਪੀ. ਟੀ. ਆਈ.)-ਵਿਸ਼ਵ ਚੈਂਪੀਅਨਸ਼ਿਪ ਵਿਚ ਸੁਜੀਤ ਕਲਕਲ ਦੀ ਬਦਕਿਸਮਤੀ ਦਾ ਸਿਲਸਿਲਾ ਜਾਰੀ ਹੈ।ਉਸ ਨੂੰ ਕੁਆਰਟਰ ਫਾਈਨਲ ਵਿਚ ਦਿਲ ਤੋੜਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ...

ਅਜੀਤ ਡੈਸਕ 30-10-2026

ਅਸਤਾਨਾ, 29 ਅਕਤੂਬਰ (ਪੀ. ਟੀ. ਆਈ.)-ਵਿਸ਼ਵ ਚੈਂਪੀਅਨਸ਼ਿਪ ਵਿਚ ਸੁਜੀਤ ਕਲਕਲ ਦੀ ਬਦਕਿਸਮਤੀ ਦਾ ਸਿਲਸਿਲਾ ਜਾਰੀ ਹੈ।ਉਸ ਨੂੰ ਕੁਆਰਟਰ ਫਾਈਨਲ ਵਿਚ ਦਿਲ ਤੋੜਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਮਨੀਸ਼ਾ ਭਾਨਵਾਲਾ ਨੇ ਔਰਤਾਂ ਦੇ 59 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਭਾਰਤ ਦੇ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨੂੰ ਕਾਇਮ ਰੱਖਿਆ। ਉਸ ਨੇ ਦੋ ਮੁਕਾਬਲੇ ਵਿਰੋਧੀ ਨੂੰ ਚਿੱਤ ਕਰਕੇ ਜਿੱਤੇ, ਜਦੋਂਕਿ ਇਕ ਹੋਰ ਮੁਕਾਬਲੇ ਵਿਚ ਇਕ ਵੀ ਅੰਕ ਨਹੀਂ ਗੁਆਇਆ।ਮਨੀਸ਼ਾ ਨੇ ਕਜ਼ਾਕਿਸਤਾਨ ਦੀ ਅਲਤਿਨ ਸ਼ਾਗਯੇਵਾ ਵਿਰੁੱਧ ਸੈਮੀਫਾਈਨਲ ਵਿਚ ਦਮਦਾਰ ਪ੍ਰਦਰਸ਼ਨ ਕੀਤਾ। ਉਸ ਨੇ 10-0 ਦੀ ਬੜ੍ਹਤ ਬਣਾਈ ਅਤੇ ਫਿਰ ਆਪਣੀ ਵਿਰੋਧੀ ਨੂੰ ‘ਪਿੰਨ’ ਕਰਕੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਹੁਣ ਸੋਨ ਤਗਮੇ ਲਈ ਪੈਨ ਅਮੈਰੀਕਨ ਚੈਂਪੀਅਨ ਐਬੀਗੇਲ ਐਲਿਜ਼ਾਬੈਥ ਨੇਟ ਨਾਲ ਭਿੜੇਗੀ।

ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਚੀਨ ’ਤੇ ਭਾਰੀ ਪਿਆ ਭਾਰਤ ਅਗਲੀ ਖ਼ਬਰ ਹਰਕੰਵਲ ਸਿੰਘ ਬੈਂਸ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਚਾਂਸਲਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।