ਭਾਰਤ ਨੇ ਜ਼ਿੰਬਾਬਵੇ ਤੋਂ 3-0 ਨਾਲ ਲੜੀ ਜਿੱਤੀ ਹਰਮਨਪ੍ਰੀਤ ਕੌਰ ਦੀਆਂ ਸ਼ਾਨਦਾਰ ਅਜੇਤੂ 91 ਦੌੜਾਂ
ਰਾਏਪੁਰ, 20 ਅਕਤੂਬਰ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿਚ ਜ਼ਿੰਬਾਬਵੇ ਨੂੰ 92 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 3-0 ਨਾਲ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਹਰਮਨਪ੍ਰੀਤ ਕੌਰ ਦੀਆਂ 41 ਗੇਂਦਾਂ ’ਤੇ ਅਜੇਤੂ 91 ਦੌੜਾਂ (ਚੌਕੇ: 10, ਛੱਕੇ: 5) ਅਤੇ ਸ਼ੈਫਾਲੀ ਵਰਮਾ ਦੀਆਂ 37 ਗੇਂਦਾਂ ’ਤੇ 69 ਦੌੜਾਂ (ਚੌਕੇ: 6, ਛੱਕੇ: 5) ਦੀ ਮਦਦ ਨਾਲ 7 ਵਿਕਟਾਂ ’ਤੇ 216 ਦੌੜਾਂ ਬਣਾਈਆਂ।
ਅਜੀਤ ਡੈਸਕ
21-10-2026