02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਐਸਟਾਡਿਓ ਐਜ਼ਟੇਕਾ ‘ਉਹ ਕਿਲ੍ਹਾ ਜਿੱਥੇ ਮੈਕਸੀਕੋ ਨੂੰ ਹਰਾਉਣਾ ਲਗਭਗ ਅੰਸਭਵ’

ਅਜੀਤ ਡੈਸਕ 02-07-2026
ਜਲੰਧਰ, 1 ਜੁਲਾਈ (ਡਾ. ਜਤਿੰਦਰ ਸਾਬੀ)-ਦੁਨੀਆ ਦੇ ਹਰ ਮਹਾਨ ਖੇਡ ਦੇਸ਼ ਕੋਲ ਇਕ ਅਜਿਹਾ ਮੈਦਾਨ ਹੁੰਦਾ ਹੈ, ਜਿਸ ਨੂੰ ਸਿਰਫ਼ ਸਟੇਡੀਅਮ ਨਹੀਂ, ਸਗੋਂ ਆਪਣੀ ਖੇਡ ਸੰਸਕ੍ਰਿਤੀ ਦਾ ਦਿਲ ਮੰਨਿਆ ਜਾਂਦਾ ਹੈ। ਮੈਕਸੀਕੋ ਲਈ ਇਹ ਮਾਣ ਹੈ ਐਸਟਾਡਿਓ ਐਜ਼ਟੇਕਾ ।ਫੀਫਾ ਵਿਸ਼ਵ ਕੱਪ 2026 ਵਿਚ ਇਕਵਾਡੋਰ ’ਤੇ 2-0 ਦੀ ਸ਼ਾਨਦਾਰ ਜਿੱਤ ਅਤੇ 40 ਸਾਲਾਂ ਬਾਅਦ ਨਾਕਆਊਟ ਵਿਚ ਮਿਲੀ ਕਾਮਯਾਬੀ ਨੇ ਇੱਕ ਵਾਰ ਫਿਰ ਦੁਨੀਆ ਨੂੰ ਯਾਦ ਦਿਵਾਇਆ ਕਿ ਐਜ਼ਟੇਕਾ ਵਿਚ ਮੈਕਸੀਕੋ ਨੂੰ ਹਰਾਉਣਾ ਸਿਰਫ਼ ਔਖਾ ਨਹੀਂ, ਬਲਕਿ ਲਗਭਗ ਨਾਮੁਮਕਿਨ ਹੈ। ਇਹ ਉਹ ਮੈਦਾਨ ਹੈ ਜਿੱਥੇ ਵਿਰੋਧੀ ਟੀਮਾਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਬਾਅ ਮਹਿਸੂਸ ਕਰਨ ਲੱਗਦੀਆਂ ਹਨ। ਇਹ ਸਟੇਡੀਅਮ ਨਹੀਂ, ਮੈਕਸੀਕੋ ਦਾ 12ਵਾਂ ਖਿਡਾਰੀ ਹੈ। ਇੱਕ ਲੱਖ ਤੋਂ ਵੱਧ ਦਰਸ਼ਕਾਂ ਨਾਲ ਭਰਿਆ ਐਜ਼ਟੇਕਾ ਜਦੋਂ ਮੈਕਸੀਕੋ ਲਈ ਨਾਅਰੇ ਲਗਾਉਂਦਾ ਹੈ ਤਾਂ ਲੱਗਦਾ ਹੈ ਜਿਵੇਂ ਪੂਰਾ ਦੇਸ਼ ਮੈਦਾਨ ਵਿਚ ਉਤਰ ਆਇਆ ਹੋਵੇ। ਇਸੇ ਲਈ ਮੈਕਸੀਕੋ ਦੇ ਖਿਡਾਰੀ ਇਸਨੂੰ ਆਪਣਾ “12ਵਾਂ ਖਿਡਾਰੀ” ਕਹਿੰਦੇ ਹਨ। ਹੁਣ ਤੱਕ ਦੇ ਅੰਕੜੇ ਜੋ ਇਸ ਕਿਲ੍ਹੇ ਦੀ ਕਹਾਣੀ ਦੱਸਦੇ ਹਨ ਕਿ ਵਿਸ਼ਵ ਕੱਪ ਵਿਚ ਐਜ਼ਟੇਕਾ ’ਤੇ 10 ਮੈਚ ਖੇਡੇ ਗਏ। ਇਨ੍ਹਾਂ ’ਚੋ 8 ਜਿੱਤਾਂ, 2 ਡਰਾਅ ਤੇ ਇਕ ਵੀ ਹਾਰ ਨਹੀਂ। ਹੁਣ ਤੱਕ 89 ਅਧਿਕਾਰਕ ਅੰਤਰਰਾਸ਼ਟਰੀ ਮੈਚਾਂ ਵਿਚ ਕੇਵਲ 2 ਹਾਰਾਂ ਤੇ 2013 ਤੋਂ ਬਾਅਦ ਲਗਾਤਾਰ 26 ਮੈਚਾਂ ਵਿਚ ਅਜੇਤੂ। ਇਹ ਅੰਕੜੇ ਕਿਸਮਤ ਨਹੀਂ, ਸਗੋਂ ਸਾਲਾਂ ਦੀ ਤਿਆਰੀ, ਵਿਸ਼ਵਾਸ ਅਤੇ ਘਰੇਲੂ ਮਾਹੌਲ ਦੀ ਤਾਕਤ ਦਾ ਸਬੂਤ ਹਨ। ਇਸ ਸਟੇਡੀਅਮ ਦੀ ਉਚਾਈ ਵੀ ਬਣਦੀ ਹੈ ਇਸ ਦਾ ਸਭ ਤੋਂ ਵੱਡਾ ਹਥਿਆਰ ਤੇ ਸਮੁੰਦਰ ਤਲ ਤੋਂ ਲਗਭਗ 2,000 ਮੀਟਰ ਦੀ ਉਚਾਈ ’ਤੇ ਸਥਿਤ ਮੈਕਸੀਕੋ ਸਿਟੀ ਵਿਰੋਧੀ ਟੀਮਾਂ ਲਈ ਇੱਕ ਵੱਡੀ ਚੁਣੌਤੀ ਹੈ। ਘੱਟ ਆਕਸੀਜਨ ਕਾਰਨ ਕਈ ਟੀਮਾਂ ਦੂਜੇ ਹਾਫ਼ ਤੱਕ ਥਕਾਵਟ ਮਹਿਸੂਸ ਕਰਨ ਲੱਗਦੀਆਂ ਹਨ, ਜਦਕਿ ਮੈਕਸੀਕੋ ਦੇ ਖਿਡਾਰੀ ਇਨ੍ਹਾਂ ਹਾਲਾਤਾਂ ਵਿਚ ਸਾਲਾਂ ਤੋਂ ਅਭਿਆਸ ਕਰਦੇ ਆ ਰਹੇ ਹਨ। ਦੁਨੀਆ ਭਰ ਵਿਚ ਮਸ਼ਹੂਰ “ਮੈਕਸੀਕਨ ਵੇਵ” ਵੀ ਇੱਥੋਂ ਹੀ ਪ੍ਰਸਿੱਧ ਹੋਈ, ਜੋ ਅੱਜ ਹਰ ਵੱਡੇ ਖੇਡ ਸਮਾਗਮ ਦੀ ਪਛਾਣ ਬਣ ਚੁੱਕੀ ਹੈ।ਮੈਕਸੀਕੋ ਲਈ ਡਾਇਨਾਮਾਈਟ ਨਾਲ ਬਣਿਆ ਸੁਪਨਿਆਂ ਦਾ ਸਟੇਡੀਅਮ ਹੈ। ਇਸ ਵਿਸ਼ਾਲ ਸਟੇਡੀਅਮ ਲਈ ਜ਼ਮੀਨ ਤਿਆਰ ਕਰਨ ਵਾਸਤੇ ਪਹਾੜੀ ਇਲਾਕੇ ਨੂੰ ਡਾਇਨਾਮਾਈਟ ਨਾਲ ਪੱਧਰਾ ਕੀਤਾ ਗਿਆ। ਮੈਦਾਨ ਸਿਰਫ਼ ਕੰਕਰੀਟ ਅਤੇ ਘਾਹ ਨਾਲ ਨਹੀਂ ਬਣਦੇ, ਉਹ ਇਤਿਹਾਸ, ਜਨੂੰਨ ਅਤੇ ਲੋਕਾਂ ਦੇ ਵਿਸ਼ਵਾਸ ਨਾਲ ਅਜਿੱਤ ਕਿਲ੍ਹੇ ਬਣਦੇ ਹਨ। ਐਸਟਾਡਿਓ ਐਜ਼ਟੇਕਾ ਇਸ ਸਚਾਈ ਦੀ ਜਿਉਂਦੀ-ਜਾਗਦੀ ਮਿਸਾਲ ਹੈ।
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਮੌਕੇ ਵੱਖ-ਵੱਖ ਥਾਵਾਂ ’ਤੇ ਸਮਾਗਮ ਔਰਤਾਂ ਨੇ ਵੱਡੀ ਗਿਣਤੀ ’ਚ... ਅਗਲੀ ਖ਼ਬਰ ਮੈਕਸੀਕੋ ਵਲੋਂ 40 ਸਾਲਾਂ ਬਾਅਦ ਨਾਕਆਊਟ ’ਚ ਪਹਿਲੀ ਜਿੱਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।