21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ 'ਚੀਜ਼'

ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ 'ਚੀਜ਼'

ਅਜੀਤ ਡੈਸਕ 21-08-2026
 
ਉਂਝ ਤਾਂ ਮੋਟਾਪੇ ਤੋਂ ਪੀੜਤ ਲੋਕਾਂ ਨੂੰ  ਚੀਜ਼ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਚੀਜ਼ ਵਿਚ ਮੌਜੂਦ ਫੈਟ ਅਤੇ ਨਮਕ ਦੋਵੇਂ ਸਿਹਤ ਲਈ ਨੁਕਸਾਨਕਾਰੀ ਹਨ ਪਰ ਹੁਣ ਮਾਹਿਰਾਂ ਨੇ ਆਪਣੀ ਇਕ ਨਵੀਂ ਖੋਜ ਵਿਚ ਪਾਇਆ ਹੈ ਕਿ ਚੀਜ਼ ਭਾਵੇਂ ਮੋਟਾਪੇ ਦਾ ਕਾਰਨ ਹੋਵੇ ਪਰ ਦੰਦਾਂ ਦੀ ਸਿਹਤ ਲਈ ਚੰਗਾ ਹੈ |
ਮਾਹਿਰਾਂ ਨੇ ਬਹੁਤ ਸਮਾਂ ਪਹਿਲਾਂ ਕੀਤੀ ਆਪਣੀ ਇਕ ਖੋਜ ਵਿਚ ਇਹ ਪਾਇਆ ਸੀ ਕਿ ਚੀਜ਼ ਵਿਚ ਕੈਲਸ਼ੀਅਮ ਜਦੋਂ ਮੂੰਹ ਵਿਚ ਜਾ ਕੇ ਲਾਰ ਨਾਲ ਮਿਲਦਾ ਹੈ ਤਾਂ ਇਕ ਇਸ ਤਰ੍ਹਾਂ ਦੀ ਆਣਵਿਕ ਸੰਰਚਨਾ ਦਾ ਨਿਰਮਾਣ ਕਰਦਾ ਹੈ ਜੋ ਦੰਦਾਂ ਨੂੰ  ਸੁਰੱਖਿਆ ਦਿੰਦੀ ਹੈ |
ਮਾਹਿਰਾਂ ਅਨੁਸਾਰ ਇਕ ਖੋਜ ਦੌਰਾਨ ਪਾਇਆ ਗਿਆ ਕਿ ਚੀਜ਼ ਵਿਚ ਮੌਜੂਦ ਕੈਲਸ਼ੀਅਮ ਅਤੇ ਫਾਸਫੇਟ ਦੰਦਾਂ ਦੀ ਸੁਰੱਖਿਆ ਪਰਤ ਨੂੰ  ਟੁੱਟਣ ਤੇ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ | ਇਸ ਖੋਜ ਵਿਚ ਕੁਝ ਵਿਅਕਤੀਆਂ ਨੂੰ  ਸ਼ੱਕਰ ਪਾਣੀ ਵਿਚ ਘੋਲ ਕੇ ਦਿਨ ਵਿਚ ਛੇ ਤੋਂ ਸੱਤ ਵਾਰ ਕੁਰਲਾ ਕਰਨ ਨੂੰ  ਕਿਹਾ ਗਿਆ ਤਾਂ ਕਿ ਦੰਦਾਂ ਤੋਂ ਸਾਰੇ ਖਣਿਜ ਘੁਲ ਜਾਣ | ਫਿਰ ਤੋਂ ਕੁਝ ਵਿਅਕਤੀਆਂ ਨੂੰ  ਇਕ ਮਿੰਟ ਤੱਕ ਚੀਜ਼ ਦਾ ਟੁਕੜਾ ਚਬਾਉਣ ਨੂੰ  ਦਿੱਤਾ ਗਿਆ ਅਤੇ ਕੁਝ ਇਕ ਨੂੰ  ਨਹੀਂ | ਜਿਨ੍ਹਾਂ ਵਿਅਕਤੀਆਂ ਨੇ ਚੀਜ਼ ਦਾ ਟੁਕੜਾ ਚਬਾਇਆ, ਚੀਜ਼ ਦਾ ਟੁਕੜਾ ਨਾ ਚਬਾਉਣ ਵਾਲੇ ਵਿਅਕਤੀਆਂ ਦੇ ਮੁਕਾਬਲੇ ਉਨ੍ਹਾਂ ਦੇ ਦੰਦਾਂ ਨੂੰ  71 ਫ਼ੀਸਦੀ ਘੱਟ ਨੁਕਸਾਨ ਪਹੁੰਚਿਆ |
ਪਿਛਲੀ ਖ਼ਬਰ ਬਿਜਲੀ ਵਿਭਾਗ ਜ਼ੀਰਕਪੁਰ ਦੇ ਐਸ. ਈ. ਅਮਨਦੀਪ ਸਿੰਘ ਤੇ ਸਰਕਲ ਅਸਿਸਟੈਂਟ ਬਲਜਿੰਦਰ ਸਿੰਘ ਸਨਮਾਨਿਤ ਅਗਲੀ ਖ਼ਬਰ ਬੈਕਟੀਰੀਆ ਵਾਇਰਸ ਨੂੰ ਦਿਓ ਮਾਤ ਆਯੁਰਵੈਦ ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।