21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੀਮਤ ਮਾਤਰਾ ਵਿਚ ਹੀ ਕਰੋ ਨਮਕ ਦੀ ਵਰਤੋਂ

ਸੀਮਤ ਮਾਤਰਾ ਵਿਚ ਹੀ ਕਰੋ ਨਮਕ ਦੀ ਵਰਤੋਂ

ਅਜੀਤ ਡੈਸਕ 21-08-2026


ਨਮਕ ਪ੍ਰਾਚੀਨਕਾਲ ਤੋਂ ਭੋਜਨ ਦੇ ਸਵਾਦ ਨੂੰ  ਵਧਾਉਣ ਲਈ ਵਰਤਿਆ ਜਾਂਦਾ ਰਿਹਾ ਹੈ | ਪੁਰਾਣੀ ਪੀੜ੍ਹੀ ਨਮਕੀਨ, ਭੁਜੀਆ, ਸਮੋਸੇ, ਪਕੌੜੇ, ਪੂਰੀਆਂ ਤੇ ਕਚੌਰੀਆਂ ਦਾ ਅਨੰਦ ਲਿਆ ਕਰਦੀ ਸੀ ਤੇ ਨਵੀਂ ਪੀੜ੍ਹੀ ਪੀਜ਼ਾ, ਬਰਗਰ, ਵੇਫਰਸ ਤੇ ਨੂਡਲਜ਼ ਦੀ ਦੀਵਾਨੀ ਹੈ |
ਭੋਜਨ ਪਦਾਰਥ ਚਾਹੇ ਨਵੇਂ ਹੋਣ ਜਾਂ ਪੁਰਾਣੇ, ਨਮਕ ਤੋਂ ਬਿਨਾਂ ਤਾਂ ਉਨ੍ਹਾਂ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ | ਮਿੱਠਾ ਖਾਧੇ ਬਿਨਾਂ ਰਹਿਣਾ ਓਨਾ ਮੁਸ਼ਕਿਲ ਨਹੀਂ ਹੈ ਜਿੰਨਾ ਨਮਕ ਖਾਧੇ ਬਿਨਾਂ ਰਹਿਣਾ ਹੈ ਪਰ ਨਮਕ ਦੀ ਜ਼ਿਆਦਾ ਵਰਤੋਂ ਨੂੰ  ਉੱਚ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ, ਇਸ ਲਈ ਡਾਕਟਰ ਉੱਚ-ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ  ਨਮਕ ਘੱਟ ਮਾਤਰਾ ਵਿਚ ਖਾਣ ਦੀ ਸਲਾਹ ਦਿੰਦੇ ਆਏ ਹਨ |
ਹੁਣ ਨਵੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਉੱਚ ਬਲੱਡ ਪ੍ਰੈੱਸ਼ਰ ਦੇ ਕੁਝ ਰੋਗੀ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜਿਨ੍ਹਾਂ ਨੂੰ  ਨਮਕ ਘੱਟ ਜਾਂ ਜ਼ਿਆਦਾ ਖਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ | ਨਮਕ ਘੱਟ ਕਰਨ ਨਾਲ ਵੀ ਉਨ੍ਹਾਂ ਦੇ ਬਲੱਡ ਪ੍ਰੈੱਸ਼ਰ ਵਿਚ ਕੋਈ ਕਮੀ ਨਹੀਂ ਆਉਂਦੀ | ਇਹ ਜਾਣਨ ਲਈ ਕਿ ਤੁਹਾਡਾ ਬਲੱਡ ਪ੍ਰੈੱਸ਼ਰ ਕਿਸ ਸ਼੍ਰੇਣੀ ਵਿਚ ਹੈ, ਤੁਸੀਂ ਚਾਰ ਹਫ਼ਤੇ ਲਈ ਨਮਕ ਘੱਟ ਖਾ ਕੇ ਦੇਖੋ | ਜੇਕਰ ਤੁਹਾਡਾ ਬਲੱਡ ਪ੍ਰੈੱਸ਼ਰ ਘੱਟ ਹੁੰਦਾ ਹੈ ਤਾਂ ਤੁਸੀਂ ਉਸ ਸ਼੍ਰੇਣੀ ਵਿਚ ਹੋ ਜਿਨ੍ਹਾਂ ਨੂੰ  ਜ਼ਿਆਦਾ ਨਮਕ ਲੈਣ ਨਾਲ ਮੁਸ਼ਕਿਲ ਹੋ ਸਕਦੀ ਹੈ |
ਤੁਸੀਂ ਕਿਸੇ ਵੀ ਸ਼੍ਰੇਣੀ ਵਿਚ ਹੋਵੋ, ਤੁਹਾਡੇ ਲਈ ਨਮਕ ਸੀਮਤ ਮਾਤਰਾ ਵਿਚ ਖਾਣਾ ਹੀ ਸਹੀ ਹੋਵੇਗਾ | ਇਸ ਲਈ ਤੁਸੀਂ ਕੁਝ ਉਪਾਅ ਕਰਕੇ ਨਮਕ ਦੀ ਮਾਤਰਾ 'ਤੇ ਕਾਬੂ ਪਾ ਸਕਦੇ ਹੋ |
ਭੋਜਨ ਦੇ ਨਾਲ ਕੁਝ ਮਾਤਰਾ ਵਿਚ ਨਮਕ ਲੈਣਾ ਤਾਂ ਜ਼ਰੂਰੀ ਹੈ ਪਰ ਜੇਕਰ ਤੁਸੀਂ ਵਾਧੂ ਨਮਕ ਪਾ ਕੇ ਖਾਣ ਦੇ ਆਦੀ ਹੋ ਤਾਂ ਤੁਸੀਂ ਇਸ ਆਦਤ ਨੂੰ  ਛੱਡਣ ਦੀ ਕੋਸ਼ਿਸ਼ ਕਰੋ |
ਭੋਜਨ ਦੇ ਨਾਲ ਦਾਲ ਤੇ ਸਬਜ਼ੀਆਂ ਨੂੰ  ਸੀਮਿਤ ਮਾਤਰਾ ਵਿਚ ਹੀ ਖਾਓ |
ਅਚਾਰ, ਚਟਨੀ, ਪਾਪੜ ਤੇ ਸੌਸ ਦੀ ਵਰਤੋਂ ਨਾ ਕਰੋ | ਜੇਕਰ ਛੱਡ ਨਾ ਸਕੋ ਤਾਂ ਘਰ 'ਚ ਬਣੀ ਘੱਟ ਨਮਕ ਵਾਲੀ ਚਟਨੀ ਹੀ ਖਾਓ |
ਬਾਜ਼ਾਰ ਦੇ ਪਾਪਕਾਰਨ, ਵੇਫਰਸ, ਨਮਕੀਨ, ਦਾਲਮੋਠ, ਗੋਲਗੱਪੇ ਆਦਿ ਦੀ ਵਰਤੋਂ ਨਾ ਕਰੋ |
ਬਾਜ਼ਾਰੀ ਮੱਖਣ, ਚੀਜ਼, ਪੇਸਟ੍ਰੀ, ਕੇਕ ਤੇ ਆਈਸਕ੍ਰੀਮ ਵਿਚ ਵੀ ਕਾਫ਼ੀ ਮਾਤਰਾ ਵਿਚ ਸੋਡੀਅਮ ਹੁੰਦਾ ਹੈ, ਇਨ੍ਹਾਂ ਨੂੰ  ਵੀ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚੋਂ ਕੱਢ ਦਿਓ |
ਜੇਕਰ ਤੁਸੀਂ ਮਾਸਾਹਾਰੀ ਭੋਜਨ ਦੇ ਸ਼ੌਕੀਨ ਹੋ ਤਾਂ ਸੌਸ, ਬੇਕਨ, ਡੱਬਾਬੰਦ ਮਾਸ ਜਾਂ ਮੱਛੀ ਨਾ ਖਾਓ | ਤਾਜ਼ੇ ਫਲ ਤੁਹਾਡੇ ਲਈ ਲਾਭਕਾਰੀ ਹਨ ਪਰ ਡੱਬਾਬੰਦ ਜੂਸ ਅਤੇ ਫਲਾਂ ਵਿਚ ਕਾਫ਼ੀ ਸੋਡੀਅਮ ਹੁੰਦਾ ਹੈ | ਸਲਾਦ ਦੀ ਵਰਤੋਂ ਲਾਭਕਾਰੀ ਹੈ ਪਰ ਸਲਾਦ 'ਤੇ ਸਿਰਫ਼ ਨਿੰਬੂ ਪਾ ਕੇ ਖਾਓ | ਨਮਕ ਜਾਂ ਕੋਈ ਬਾਜ਼ਾਰੀ ਸਲਾਦ ਡਰੈਸਿੰਗ ਨਾ ਪਾਓ |
ਇਹ ਛੋਟੇ-ਛੋਟੇ ਉਪਾਅ ਅਪਣਾ ਕੇ ਤੁਸੀਂ ਆਪਣੇ ਬਲੱਡ ਪ੍ਰੈੱਸ਼ਰ 'ਤੇ ਕਾਬੂ ਪਾ ਸਕਦੇ ਹੋ ਅਤੇ ਇਸ ਸੁਸਤ ਦਾਨਵ ਦੇ ਖ਼ਤਰੇ ਤੋਂ ਬਚ ਸਕਦੇ ਹੋ |

ਪਿਛਲੀ ਖ਼ਬਰ ਬੈਕਟੀਰੀਆ ਵਾਇਰਸ ਨੂੰ ਦਿਓ ਮਾਤ ਆਯੁਰਵੈਦ ਨਾਲ ਅਗਲੀ ਖ਼ਬਰ ਨਿਰੋਗੀ ਜੀਵਨ ਦੀ ਕੁੰਜੀ ਹੈ ਸਿਹਤਮੰਦ ਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।