ਨਿਖਿਲ ਛਾਬੜਾ ਤੇ ਸਾਥੀ ਭਾਜਪਾ ’ਚ ਸ਼ਾਮਿਲ
ਮਲੇਰਕੋਟਲਾ, 19 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਵਿਖੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਭਾਜਪਾ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਭਾਜਪਾ ਮਲੇਰਕੋਟਲਾ ਸਰਕਲ-1 ਦੀ ਟੀਮ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਨਿਖਿਲ ਛਾਬੜਾ, ਤਾਬਿਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਸਰਕਲ- 1 ਮਲੇਰਕੋਟਲਾ ਦੇ ਯੂਥ ਪ੍ਰਧਾਨ ਵਿਸ਼ਵ ਰਾਜ ਗੌਤਮ (ਵਾਸੂ) ਵਲੋਂ ਯੁਵਾ ਮੋਰਚਾ ਦੀ ਟੀਮ ਵਿਚ ਸ਼ਾਮਿਲ ਕਰਵਾਇਆ ਗਿਆ।
ਅਜੀਤ ਡੈਸਕ
20-10-2026