ਆਸਥਾ ਇਨਕਲੇਵ ਵਿਖੇ ਦੁਸਹਿਰਾ ਮੇਲੇ ਦਾ ਆਯੋਜਨ ਅੱਜ
ਬਰਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਸਥਾ ਇਨਕਲੇਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਧਨੌਲਾ ਰੋਡ ਬਰਨਾਲਾ ਵਲੋਂ ਆਸਥਾ ਇਨਕਲੇਵ ਵਿਖੇ ਮਿਤੀ 20 ਅਕਤੂਬਰ ਨੂੰ ਦੁਸਹਿਰੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੇਲੇ ਦੇ ਸਪਾਂਸਰ ਬਰਨਾਲਾ ਬਿਲਡਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਦੀਪਕ ਬਾਂਸਲ ਸੋਨੀ, ਰਾਜੇਸ਼ ਸਿੰਗਲਾ, ਘਨਸ਼ਿਆਮ ਦਾਸ ਬਾਂਸਲ, ਰਵਿੰਦਰ ਅਰੋੜਾ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਵਿਵੇਕ ਸਿਧਵਾਨੀ ਤੇ ਜਨਰਲ ਸਕੱਤਰ ਪ੍ਰਮੋਦ ਅਰੋੜਾ ਨੇ ਦੱਸਿਆ ਕਿ ਦੁਸਹਿਰੇ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੀ ਰੰਗਾਰੰਗ ਝਲਕ ਪੇਸ਼ ਕਰਦੇ ਗਿੱਧਾ ਅਤੇ ਭੰਗੜਾ, ਡੀਜੇ ਮਿਊਜ਼ਿਕ, ਮੁਫ਼ਤ ਫੂਡ ਸਟਾਲ ਅਤੇ ਤੰਬੋਲਾ ਗੇਮ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਸ਼ਾਮ 6 ਵਜੇ ਰਾਵਣ ਦਹਿਨ ਕੀਤਾ ਜਾਵੇਗਾ।
ਅਜੀਤ ਡੈਸਕ
20-10-2026