12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਿੱਟੀ ਫਾਊਂਡੇਸ਼ਨ ਵਲੋਂ 1500 ਲੋੜਵੰਦਾਂ ਨੂੰ ਵੰਡੀਆਂ ਗਈਆਂ ਐਨਕਾਂ

ਧਨੌਲਾ, 11 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਿੱਟੀ ਫਾਊਂਡੇਸ਼ਨ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਐਨਕਾਂ ਲਗਾਉਣ ਦਾ ਮੁਫ਼ਤ ਕੈਂਪ ਲਗਾਇਆ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਹੇਮਰਾਜ ਗਰਗ, ਸੀਨੀਅਰ ਆਗੂ ਰਾਜਦੀਪ ਸਿੰਘ ਮੈਨੇਜਰ, ਚੇਅਰਮੈਨ ਬਲਵੀਰ ਸਿੰਘ ਜਾਗਲ, ਪ੍ਰੋਫੈਸਰ ਵਿਜੇ ਕੁਮਾਰ, ਸੁਰੇਸ਼ ਕੁਮਾਰ ਖ਼ਜ਼ਾਨਚੀ ਗੋਰਾ ਸੰਧੂ, ਸਪੋਕਸ ਪਰਸਨ ਸ਼ਿਵ ਸਿੰਘਲਾ, ਡਾਕਟਰ ਅਭਿਸ਼ੇਕ ਸ਼ਰਮਾ, ਗੁਰਦੀਪ ਬੰਸਲਮੰਟੂ ਅਤੇ ਪਲਵੀ ਨੇ ਇਕਸੁਰ ਹੁੰਦਿਆਂ ਗੱਲਬਾਤ ਦੌਰਾਨ ਦੱਸਿਆ ਕਿ ਫਾਊਂਡੇਸ਼ਨ ਵਲੋਂ ਲੋੜਵੰਦਾਂ ਲਈ ਐਨਕਾਂ ਵੰਡਣ ਸਬੰਧੀ ਚਾਰ ਕੈਂਪ ਪਹਿਲਾਂ ਲਗਾਏ ਜਾ ਚੁੱਕੇ ਹਨ ਜਦਕਿ ਪੰਜਵਾਂ ਕੈਂਪ ਹੈ।

ਅਜੀਤ ਡੈਸਕ 12-10-2026
ਧਨੌਲਾ, 11 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਿੱਟੀ ਫਾਊਂਡੇਸ਼ਨ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਐਨਕਾਂ ਲਗਾਉਣ ਦਾ ਮੁਫ਼ਤ ਕੈਂਪ ਲਗਾਇਆ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਹੇਮਰਾਜ ਗਰਗ, ਸੀਨੀਅਰ ਆਗੂ ਰਾਜਦੀਪ ਸਿੰਘ ਮੈਨੇਜਰ, ਚੇਅਰਮੈਨ ਬਲਵੀਰ ਸਿੰਘ ਜਾਗਲ, ਪ੍ਰੋਫੈਸਰ ਵਿਜੇ ਕੁਮਾਰ, ਸੁਰੇਸ਼ ਕੁਮਾਰ ਖ਼ਜ਼ਾਨਚੀ ਗੋਰਾ ਸੰਧੂ, ਸਪੋਕਸ ਪਰਸਨ ਸ਼ਿਵ ਸਿੰਘਲਾ, ਡਾਕਟਰ ਅਭਿਸ਼ੇਕ ਸ਼ਰਮਾ, ਗੁਰਦੀਪ ਬੰਸਲਮੰਟੂ ਅਤੇ ਪਲਵੀ ਨੇ ਇਕਸੁਰ ਹੁੰਦਿਆਂ ਗੱਲਬਾਤ ਦੌਰਾਨ ਦੱਸਿਆ ਕਿ ਫਾਊਂਡੇਸ਼ਨ ਵਲੋਂ ਲੋੜਵੰਦਾਂ ਲਈ ਐਨਕਾਂ ਵੰਡਣ ਸਬੰਧੀ ਚਾਰ ਕੈਂਪ ਪਹਿਲਾਂ ਲਗਾਏ ਜਾ ਚੁੱਕੇ ਹਨ ਜਦਕਿ ਪੰਜਵਾਂ ਕੈਂਪ ਹੈ। ਉਨ੍ਹਾਂ ਦੱਸਿਆ ਕਿ ਹਰ ਕਿਸੇ ਲੋੜਵੰਦ ਪੁਰਸ਼ ਔਰਤ ਲਈ ਸੰਸਥਾ ਵਲੋਂ ਮਾਹਿਰਾਂ ਪਾਸੋਂ ਨਿਗ੍ਹਾ ਚੈੱਕ ਕਰਵਾ ਕੇ ਐਨਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਦਕਿ ਅੱਜ ਤੱਕ ਟੀਚਾ 1500 ਐਨਕਾਂ ਵੰਡਣ ਦਾ ਹੈ। ਆਗੂ ਉਨ੍ਹਾਂ ਨੇ ਦੱਸਿਆ ਕਿ ਮਿੱਟੀ ਫਾਊਂਡੇਸ਼ਨ ਵਲੋਂ 7500 ਲੜਕੀਆਂ ਗੋਦ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਹਰ ਮਹੀਨੇ ਸੈਨਟਰੀ ਕਿੱਟਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ੍ਰੀ ਹੇਮਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਟੀਚਾ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਜਿਸ ਲਈ ਇਲਾਕਾ ਭਰ ਦੇ ਸਹਿਯੋਗੀਆਂ ਵਲੋਂ ਭਰਵਾਂ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਡਾਕਟਰ ਹੇਮਰਾਜ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਲੋਂ 25 ਸਿਲਾਈ ਸੈਂਟਰ ਚਲਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਇੱਕ ਸੈਂਟਰ ਵਿਚ 25 ਵਿਦਿਆਰਥਣਾਂ ਸਿਲਾਈ ਸਿੱਖਦੀਆਂ ਸਨ। ਹੇਮਰਾਜ ਨੇ ਦੱਸਿਆ ਕਿ ਇਸੇ ਲੜੀ ਤਹਿਤ ਲੜਕੀਆਂ ਨੂੰ 1800 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਸ੍ਰੀ ਹੇਮਰਾਜ ਨੇ ਆਖਿਆ ਕਿ ਉਹ ਆਪਣੀ ਸੰਸਥਾ ਰਾਹੀਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੋਰ ਵੀ ਸਮਾਜ ਸੇਵਾ ਲਈ ਕਾਰਜ ਕਰਦੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਹਾਜ਼ਰ ਸਨ। ਕੈਂਪ ਦੌਰਾਨ 1500 ਦੇ ਕਰੀਬ ਲੋੜਵੰਦ ਨੂੰ ਐਨਕਾਂ ਵੰਡੀਆਂ ਗਈਆਂ।
ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰਪ੍ਰੀਤ ਸਿੰਘ ਰਾਜੀਆ ਹਲਕਾ ਕੁਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਪਿੰਡ ਢਿੱਲਵਾਂ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।