12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਨਾਵਰ ਸਕੂਲ ਵਿਖੇ ਬਾਲੜੀ ਦਿਵਸ ਮਨਾਇਆ

ਰੂੜੇਕੇ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਨਾਵਰ ਸਕੂਲ ਧੌਲਾ ਵਿਖੇ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਗਿਆ। ਲੜਕੀਆਂ ਦੇ ਅਧਿਕਾਰਾਂ, ਆਵਾਜ਼ ਅਤੇ ਅਗਵਾਈ ਦੀ ਵਕਾਲਤ ਕਰਨ ਵਾਲੇ ਗਲੋਬਲ ਥੀਮ ਤਹਿਤ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ।

ਅਜੀਤ ਡੈਸਕ 12-10-2026
ਰੂੜੇਕੇ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਨਾਵਰ ਸਕੂਲ ਧੌਲਾ ਵਿਖੇ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਗਿਆ। ਲੜਕੀਆਂ ਦੇ ਅਧਿਕਾਰਾਂ, ਆਵਾਜ਼ ਅਤੇ ਅਗਵਾਈ ਦੀ ਵਕਾਲਤ ਕਰਨ ਵਾਲੇ ਗਲੋਬਲ ਥੀਮ ਤਹਿਤ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਸੰਸਥਾ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਪ੍ਰਦਰਸ਼ਨੀ, ਸਲੋਗਨ ਲਿਖਣ ਮੁਕਾਬਲੇ, ਕੁਇਜ਼ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਪ੍ਰਿੰਸੀਪਲ ਵਲੋਂ ਦੇਸ਼ ਦੀਆਂ ਆਤਮ ਨਿਰਭਰ ਲੜਕੀਆਂ ਦੇ ਜੀਵਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਵਲੋਂ ਸਮਾਜਿਕ ਬੁਰਾਈਆਂ ਅਤੇ ਪੱਖਪਾਤ ਵਿਰੁੱਧ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਨੁੱਖੀ ਮਰਿਆਦਾ ਅਤੇ ਸਤਿਕਾਰ ਬਰਕਰਾਰ ਰੱਖਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਚੇਅਰਮੈਨ ਸੰਦੀਪ ਸਿੰਘ ਸਿੱਧੂ, ਐਮ.ਡੀ. ਬਲਜੀਤ ਸਿੰਘ ਸਿੱਧੂ ਤੇ ਵਿੱਤ ਡਾਇਰੈਕਟਰ ਗੁਰਜੰਟ ਸਿੰਘ ਸਿੱਧੂ ਤੋਂ ਇਲਾਵਾ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਮਨਵੀਰ ਕੌਰ ਨੇ ਸੂਬਾ ਪੱਧਰੀ ਸਾਇੰਸ ਸੈਮੀਨਾਰ ’ਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਹਲਕਾ ਭਦੌੜ ਵਿਚ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।