12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਲਵਾ ਸਾਹਿਤ ਸਭਾ ਨੇ ਨਾਵਲ ‘ਰਿਸ਼ਤੇ ਫਰਿਸ਼ਤੇ’ ਉਪਰ ਗੋਸ਼ਟੀ ਕਰਵਾਈ

ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ. ਟੀ.

ਅਜੀਤ ਡੈਸਕ 12-10-2026
ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਹੰਸ ਸਿੰਘ ਸੋਹੀ ਭਗਤਾ ਭਾਈਕਾ ਦੇ ਨਾਵਲ ‘ਰਿਸ਼ਤੇ ਫਰਿਸ਼ਤੇ’ ਉੱਪਰ ਗੋਸ਼ਟੀ ਕਰਵਾਈ ਗਈ। ਜਿਸ ਉੱਪਰ ਪਰਚਾ ਪੜ੍ਹਦਿਆਂ ਹਰਭਜਨ ਸਿੰਘ ਸੇਲਬਰਾਹ ਨੇ ਕਿਹਾ ਕਿ ਇਹ ਨਾਵਲ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੈ। ਨਾਵਲ ਵਿਚ ਮਾਲਵੇ ਦੇ ਪਿੰਡਾਂ ਬਾਰੇ ਜਾਣਕਾਰੀ ਮਿਲਦੀ ਹੈ। ਠੇਠ ਮਲਵਈ ਭਾਸ਼ਾ ਵਿਚ ਲਿਖੇ ਨਾਵਲ ’ਚ ਬਹੁਤ ਸਾਰੇ ਅਲੋਪ ਹੋ ਚੁੱਕੇ ਸ਼ਬਦਾਂ ਨੂੰ ਸਾਂਭਣ ਦਾ ਯਤਨ ਕੀਤਾ ਹੈ। ਪ੍ਰਸਿੱਧ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਪੂੰਜੀਪਤੀ ਯੁੱਗ ਵਿਚ ਜਿੱਥੇ ਰਿਸ਼ਤਿਆਂ ਦੀਆਂ ਅਹਿਮੀਅਤ ਖਤਮ ਹੋ ਰਹੀ ਹੈ ਉਥੇ ਕੁਝ ਰਿਸ਼ਤੇ ਫਰਿਸ਼ਤਿਆਂ ਵਰਗੇ ਹੁੰਦੇ ਹਨ ਜੋ ਇਸ ਨਾਵਲ ਦਾ ਹਾਸਲ ਹੈ। ਡਾ: ਭੁਪਿੰਦਰ ਸਿੰਘ ਬੇਦੀ ਦੇ ਵਿਚਾਰ ਅਨੁਸਾਰ ਨਾਵਲ ਰਿਸ਼ਤੇ ਫਰਿਸ਼ਤੇ ਵਿਚ ਰਿਸ਼ਤਿਆਂ ਦੇ ਟਕਰਾਓ ਵਿਚ ਔਰਤ ਦੇ ਕਿਰਦਾਰ ਦੀ ਵਿਸ਼ੇਸ਼ ਮਹੱਤਤਾ ਹੈ, ਉਹ ਕੰਧਾਂ ਕਢਵਾ ਵੀ ਸਕਦੀ ਹੈ ਤੇ ਕੰਧਾਂ ਨੂੰ ਗਿਰਾ ਵੀ ਸਕਦੀ ਹੈ। ਬੂਟਾ ਸਿੰਘ ਚੌਹਾਨ, ਭੋਲਾ ਸਿੰਘ ਸੰਘੇੜਾ, ਜੰਗੀਰ ਸਿੰਘ ਦਿਲਬਰ, ਦਰਸ਼ਨ ਸਿੰਘ ਗੁਰੂ, ਤੇਜਿੰਦਰ ਚੰਡਿਹੋਕ ਅਤੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿਚ ਬਹਾਦਰ ਸਿੰਘ ਸੇਲਬਰਾਹ, ਸਮਸ਼ੇਰ ਸਿੰਘ ਮੱਲ੍ਹੀ, ਹਾਕਮ ਸਿੰਘ ਨੂਰ, ਸੁਰਜੀਤ ਸਿੰਘ ਦਿਹੜ, ਜਸਵੰਤ ਸਿੰਘ ਬੋਪਾਰਾਏ, ਗੁਰਮੀਤ ਸਿੰਘ ਦਿਆਲਪੁਰਾ, ਪਰਮਜੀਤ ਕੌਰ ਜੋਧਪੁਰ, ਭੁਪਿੰਦਰ ਸਿੰਘ ਗੁਰੂਸਰ, ਸੁਖਵਿੰਦਰ ਸਿੰਘ ਸਨੇਹ, ਸਰਵਣ ਸਿੰਘ ਕਾਲਾਬੂਲਾ, ਸਰੂਪ ਚੰਦ ਹਰੀਗੜ, ਰਘਬੀਰ ਸਿੰਘ ਗਿੱਲ ਕੱਟੂ, ਰਾਮ ਸਰੂਪ ਸ਼ਰਮਾ, ਰਾਮ ਸਿੰਘ ਬੀਹਲਾ, ਕੈਪਟਨ ਦਰਬਾਰਾ ਸਿੰਘ, ਲਖਵਿੰਦਰ ਸਿੰਘ ਠੀਕਰੀਵਾਲ, ਪਰਮਜੀਤ ਸਿੰਘ ਰਾਜਗੜ੍ਹ, ਚਰਨੀ ਬੇਦਿਲ ਅਤੇ ਦਲਵਾਰ ਸਿੰਘ ਧਨੌਲਾ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਵਲੋਂ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਭਾਈਕਾ ਦਾ ਸਨਮਾਨ ਵੀ ਕੀਤਾ ਗਿਆ।
ਪਿਛਲੀ ਖ਼ਬਰ ਵਾਰਡ ਨੰ: 27 ਵਿਚ ਚਲਦੇ ਕੰਮ ਵਿਚਕਾਰ ਰੁਕਵਾਉਣ ’ਤੇ ਵਾਰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ’ਚ ਅਗਰਵਾਲ ਸਭਾ ਬਰਨਾਲਾ ਵਲੋਂ ਕੱਢੀ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।