15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਿੰਡ ਕਾਹਨੇਕੇ ਦਾ ਅਗਨੀਵੀਰ ਕੁਲਵਿੰਦਰ ਸਿੰਘ ਫ਼ਿਰੋਜ਼ਪੁਰ ਵਿਖੇ ਡਿਊਟੀ ਦੌਰਾਨ ਹੋਇਆ ਸ਼ਹੀਦ

ਰੂੜੇਕੇ ਕਲਾਂ, 14 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਕਾਹਨੇਕੇ ਦਾ ਨੌਜਵਾਨ ਅਗਨੀਵੀਰ ਕੁਲਵਿੰਦਰ ਸਿੰਘ ਫ਼ਿਰੋਜਪੁਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸਰਪੰਚ ਬਬਲਪ੍ਰੀਤ ਸਿੰਘ ਬਬਲਾ ਕਾਹਨੇਕੇ, ਡਾ: ਰਣਜੀਤ ਸਿੰਘ ਰਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਜੱਗੀ ਵਾਸੀ ਕਾਹਨੇਕੇ 4 ਸਾਲ ਪਹਿਲਾ ਫ਼ੌਜ ਵਿਚ ਭਰਤੀ ਹੋਇਆ ਸੀ।

ਸ਼ਹੀਦ ਕੁਲਵਿੰਦਰ ਸਿੰਘ ਅਗਨੀਵੀਰ ਕਾਹਨੇਕੇ ਦੀ ਪੁਰਾਣੀ ਤਸਵੀਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ 15-08-2026
ਰੂੜੇਕੇ ਕਲਾਂ, 14 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਕਾਹਨੇਕੇ ਦਾ ਨੌਜਵਾਨ ਅਗਨੀਵੀਰ ਕੁਲਵਿੰਦਰ ਸਿੰਘ ਫ਼ਿਰੋਜਪੁਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸਰਪੰਚ ਬਬਲਪ੍ਰੀਤ ਸਿੰਘ ਬਬਲਾ ਕਾਹਨੇਕੇ, ਡਾ: ਰਣਜੀਤ ਸਿੰਘ ਰਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਕੁਲਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਜੱਗੀ ਵਾਸੀ ਕਾਹਨੇਕੇ 4 ਸਾਲ ਪਹਿਲਾ ਫ਼ੌਜ ਵਿਚ ਭਰਤੀ ਹੋਇਆ ਸੀ। ਉਕਤ ਨੌਜਵਾਨ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜੋ ਕਿ ਬਹੁਤ ਜ਼ਿਆਦਾ ਮਿਹਨਤ ਕਰ ਕੇ ਫ਼ੌਜ ਵਿਚ ਭਰਤੀ ਹੋਇਆ ਸੀ। ਜੋ ਕਿ ਫ਼ਿਰੋਜਪੁਰ ਵਿਖੇ ਡਿਊਟੀ ਸਮੇਂ ਸ਼ਹੀਦ ਹੋ ਗਿਆ ਹੈ। ਇੰਸਪੈਕਟਰ ਗੁਰਮੰਦਰ ਸਿੰਘ ਮੁੱਖ ਅਫ਼ਸਰ ਪੁਲਿਸ ਥਾਣਾ ਰੂੜੇਕੇ ਕਲਾਂ ਨੇ ਦੱਸਿਆ ਕਿ ਸ਼ਹੀਦ ਅਗਨੀਵੀਰ ਕੁਲਵਿੰਦਰ ਸਿੰਘ ਕਾਹਨੇਕੇ ਨੂੰ ਫ਼ੌਜ ਦੀ ਵਿਸ਼ੇਸ਼ ਟੁਕੜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਲਾਮੀ ਦਿੱਤੀ ਜਾਵੇਗੀ। ਸ਼ਹੀਦ ਨੌਜਵਾਨ ਦਾ ਉਸ ਦੇ ਜੱਦੀ ਪਿੰਡ ਕਾਹਨੇਕੇ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਹਰ ਘਰ ਤਿਰੰਗਾ ਬਾਈਕ ਰੈਲੀ ਵਿਚ ਲਿਆ ਹਿੱਸਾ ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ‘ਨਸ਼ਾ ਮੁਕਤੀ ਪ੍ਰਤਿੱਗਿਆ ਮੁਹਿੰਮ’ ਤਹਿਤ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।