12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

15 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਕਾਬੂ

ਅਜੀਤ ਡੈਸਕ 20-04-2026
ਤਪਾ ਮੰਡੀ, 19 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਅੰਦਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 15 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਘੜੈਲੀ ਪੁਲ ਤਪਾ ਥੱਲੋਂ ਤਪਾ-ਦਰਾਜ ਰੋਡ ਨੂੰ ਮੁੜੇ ਤਾਂ ਪੁਲਿਸ ਨੂੰ ਪੁਲ ਥੱਲੇ ਦੋ ਨੌਜਵਾਨ ਜਿਨ੍ਹਾਂ ਵਿਚੋਂ ਇੱਕ ਮੋਟਰਸਾਈਕਲ ਦੀ ਸੀਟ ਪਰ ਬੈਠਾ ਅਤੇ ਦੂਸਰਾ ਉਸ ਪਾਸ ਖੜ੍ਹਾ ਵਿਖਾਈ ਦਿੱਤਾ, ਜੋ ਆਪਣੇ ਹੱਥਾਂ ਵਿਚ ਫੜੇ ਲਿਫ਼ਾਫ਼ਾ ਦੀ ਫਰੋਲਾ ਫਰਾਲੀ ਕਰ ਰਹੇ ਸਨ, ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਨਾਂਅ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂਅ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਜੱਗਾ ਸਿੰਘ ਵਾਸੀ ਬੁੱਗਰਾਂ ਰੋਡ, ਕਰਾੜ ਵਾਲਾ ਅਤੇ ਦੂਸਰੇ ਨੇ ਆਪਣਾ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਨੇੜੇ ਆਟਾ ਚੱਕੀ, ਹਰਕਿਸ਼ਨਪੁਰਾ ਦੱਸਿਆ | ਉਕਤ ਵਿਅਕਤੀਆਂ ਵਲੋਂ ਸੁੱਟੀ ਗਈ ਲਿਫਾਫੀ ਜਿਸ ਵਿਚੋਂ 15 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਜਿਸ 'ਤੇ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਪਿੰਡ ਗਾਗੇਵਾਲ ਦੀ ਦਾਣਾ ਮੰਡੀ 'ਚ ਲੱਗੀ ਮੋਟਰ ਚਲਾਉਣ ਸਮੇਂ ਪ੍ਰਵਾਸੀ ਮਜ਼ਦੂਰ ਨੂੰ ਲੱਗਿਆ ਕਰੰਟ, ਕਿਸਾਨਾਂ ਨੇ ਕੀਤੀ ਨ... ਅਗਲੀ ਖ਼ਬਰ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਸਰਕਾਰੀ ਹਰੇ ਭਰੇ ਰੁੱਖਾਂ ਦੀ ਨਜਾਇਜ਼ ਕਟਾਈ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।