28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲੜਕੇ ਲੜਕੀਆਂ ਨੂੰ ਸੁਚੇਤ ਰਹਿਣ ਦੀ ਲੋੜ-ਰਾਜ ਅਰੋੜਾ <br/>

ਅਜੀਤ ਡੈਸਕ 04-04-2026
ਸੰਗਰੂਰ, 3 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਹੈ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਅੱਜ ਦੇ ਮਾਹੌਲ ਦੌਰਾਨ ਸਰੀਰਕ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ | ਸ੍ਰੀ ਅਰੋੜਾ ਸਥਾਨਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿਚ ਸ਼ੁਰੂ ਹੋਈ ਲਾਇਨ ਮਾਰਸ਼ਲ ਆਰਟਸ ਅਕੈਡਮੀ ਵਿਚ ਮੁੱਖ ਮਹਿਮਾਨ ਵਜੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਹਰ ਲੜਕੇ ਲੜਕੀ ਵਿਚ ਏਨਾ ਸਵੈਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਗਲਤ ਵਿਅਕਤੀ ਵਿਰੁੱਧ ਡਟ ਕੇ ਖੜ੍ਹ ਜਾਣ | ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਇਸ ਅਕੈਡਮੀ ਰਾਹੀਂ ਲੜਕੇ ਲੜਕੀਆਂ ਨੂੰ ਜੂਡੋ ਕਰਾਟੇ, ਕਿੱਕ ਬਾਕਸਿੰਗ ਆਦਿ ਦੀ ਟਰੇਨਿੰਗ ਦਿੱਤੀ ਜਾਵੇਗੀ | ਰਮਨੀਤ ਚਾਨੀ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਅਕੈਡਮੀ ਦੇ ਸੰਚਾਲਕਾ ਸ੍ਰੀਮਤੀ ਅਵਨੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਨੂੰ ਜਸਵੀਰ ਸਿੰਘ ਖ਼ਾਲਸਾ, ਕੁਲਵਿੰਦਰ ਕੌਰ ਢੀਂਗਰਾ ਅਤੇ ਰੁਪਿੰਦਰ ਕੌਰ ਬਠਿੰਡਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪੁਸ਼ਪਿੰਦਰ ਕੌਰ, ਸਮਰਜੀਤ ਸਿੰਘ ਵੜੈਚ, ਵਿਸ਼ਾਲ ਸ਼ਰਮਾ, ਅੰਕਿਤ ਸ਼ਰਮਾ, ਕਰਮਜੀਤ ਸਿੰਘ ਬਠਿੰਡਾ, ਮਨਜੀਤ ਸਿੰਘ, ਸਿਮਰਜੀਤ ਕੌਰ, ਗੁਰਪ੍ਰੀਤ ਕੌਰ ਸੇਖੋਂ, ਚੰਚਲ, ਗੁਰਪ੍ਰੀਤ ਕੌਰ ਭਵਾਨੀਗੜ੍ਹ, ਹਰਜਿੰਦਰ ਕੌਰ, ਬਲਵਿੰਦਰ ਸਿੰਘ ਲਹਿਰਾ ਮੁਹੱਬਤ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਸਕੂਲ ਵਿਖੇ ਨਤੀਜੇ ਐਲਾਨੇ <br/> ਅਗਲੀ ਖ਼ਬਰ ਪਾਇਲਟ ਬਣੀ ਗਗਨਦੀਪ ਕੌਰ ਦੇ ਘਰ ਪਹੁੰਚ ਕੇ ਦਾਮਨ ਬਾਜਵਾ ਨੇ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।