28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਿਲਾਵਟੀ ਸਾਮਾਨ ਵੇਚਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ- ਫੂਡ ਸੇਫ਼ਟੀ ਅਫ਼ਸਰ

ਤਪਾ ਮੰਡੀ, 27 ਸਤੰਬਰ (ਵਿਜੇ ਸ਼ਰਮਾ)- ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਫੂਡ ਸੇਫ਼ਟੀ ਮਹਿਕਮਾ ਹਰਕਤ ’ਚ ਆਇਆ ਹੈ ਜਿਉਂ ਹੀ ਸਥਾਨਕ ਸ਼ਹਿਰ ਅੰਦਰ ਸੈਂਪਲ ਭਰਨ ਵਾਲੀ ਟੀਮ ਦਾ ਪਤਾ ਲੱਗਿਆ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਤਾੜ ਤਾੜ ਸਿੱਟਣੇ ਸ਼ੁਰੂ ਕਰ ਦਿੱਤੇ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਾ ਕੇ ਆਸੇ ਪਾਸੇ ਹੋ ਗਏ ਅਤੇ ਮਿੰਟਾਂ ’ਚ ਹੀ ਅੱਧੇ ਤੋਂ ਵੱਧ ਬਾਜ਼ਾਰ ਬੰਦ ਹੋ ਗਿਆ । ਇਸ ਸੰਬੰਧੀ ਫੂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਮਿਲਾਵਟਖੋਰਾਂ ’ਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

ਤਪਾ ਦੇ ਬਾਜ਼ਾਰ ਅੰਦਰ ਸੈਂਪਲ ਭਰਨ ਵਾਲੀ ਟੀਮ ਦੇ ਡਰੋਂ ਬੰਦ ਪਈਆਂ ਦੁਕਾਨਾਂ ਦਾ ਦ੍ਰਿਸ਼। ਤਸਵੀਰ : ਵਿਜੇ ਸ਼ਰਮਾ 28-09-2026
ਤਪਾ ਮੰਡੀ, 27 ਸਤੰਬਰ (ਵਿਜੇ ਸ਼ਰਮਾ)- ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਫੂਡ ਸੇਫ਼ਟੀ ਮਹਿਕਮਾ ਹਰਕਤ ’ਚ ਆਇਆ ਹੈ ਜਿਉਂ ਹੀ ਸਥਾਨਕ ਸ਼ਹਿਰ ਅੰਦਰ ਸੈਂਪਲ ਭਰਨ ਵਾਲੀ ਟੀਮ ਦਾ ਪਤਾ ਲੱਗਿਆ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਤਾੜ ਤਾੜ ਸਿੱਟਣੇ ਸ਼ੁਰੂ ਕਰ ਦਿੱਤੇ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਾ ਕੇ ਆਸੇ ਪਾਸੇ ਹੋ ਗਏ ਅਤੇ ਮਿੰਟਾਂ ’ਚ ਹੀ ਅੱਧੇ ਤੋਂ ਵੱਧ ਬਾਜ਼ਾਰ ਬੰਦ ਹੋ ਗਿਆ । ਇਸ ਸੰਬੰਧੀ ਫੂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਮਿਲਾਵਟਖੋਰਾਂ ’ਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਂ ਦੇ ਤੇਲ ਦੇ ਸੈਂਪਲ ਲਏ ਗਏ ਹਨ ਅਤੇ ਇਕ ਸਰੋਂ ਦੇ ਤੇਲ ਦੀ ਪੈਕਿੰਗ ਦੇ ਸੈਂਪਲ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਦਾ ਸੈਂਪਲ ਅੱਗੇ ਭੇਜਿਆ ਜਾਵੇਗਾ ਸੈਂਪਲ ਫ਼ੇਲ੍ਹ ਹੋਣ ’ਤੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ । ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਕੋਈ ਵੀ ਮਿਲਾਵਟੀ ਸਾਮਾਨ ਨਾ ਵੇਚਿਆ ਜਾਵੇ, ਨਹੀਂ ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸੈਂਪਲ ਵਾਲੀ ਟੀਮ ਦੇ ਜਾਣ ਤੋਂ ਬਾਅਦ ਵੀ ਖਬਰ ਲਿਖੇ ਜਾਣ ਤੱਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ। ਸ਼ਹਿਰ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਤੇਲ ਦੀ ਬਹੁਤ ਜ਼ਿਆਦਾ ਕਾਲਾ ਬਾਜ਼ਾਰੀ ਹੋ ਰਹੀ ਹੈ ਜਿਸ ਕਰ ਕੇ ਮਹਿਕਮੇ ਨੂੰ ਸਖ਼ਤ ਹੋਣਾ ਪਵੇਗਾ ਕਿਉਂਕਿ ਘਰਾਂ ਵਿਚ ਵੀ ਸਰੋਂ੍ਹ ਦੇ ਤੇਲ ਦੀ ਪੈਕਿੰਗ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਮਹਿਕਮੇ ਨੂੰ ਚਾਹੀਦਾ ਹੈ ਕਿ ਘਰਾਂ ਵਿਚ ਤੇਲ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ’ਤੇ ਨੱਥ ਪਾਈ ਜਾਵੇ।
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਨਾ- ਸ਼ੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।