26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਸਾਤੀ ਲਾਈਨ ਨੂੰ ਚਾਲੂ ਕਰਨ ਤੇ ਦੋਵੇਂ ਡਿਸਪੋਜ਼ਲ ਮੋਟਰਾਂ ਤੱਕ ਹਾਟ ਲਾਈਨ ਪਾਉਣ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ- ਧਾਲੀਵਾਲ

ਧਨੌਲਾ, 26 ਨਵੰਬਰ (ਜਤਿੰਦਰ ਸਿੰਘ ਧਨੌਲਾ)- ਜੇ ਬਰਸਾਤੀ ਖੂਹ ਅਤੇ ਬਰਸਾਤੀ ਲਾਈਨ ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚਾਲੂ ਕਰ ਦਿੰਦੀ ਹੈ, ਤਾਂ ਧਨੌਲਾ ਮੰਡੀ ਦਾ ਵਰਿ੍ਹਆਂ ਤੋਂ ਨਿਕਾਸੀ ਪਾਣੀ ਦਾ ਲਟਕਦਾ ਮਸਲਾ ਹੇਠਲੀ ਤਹਿ ਤੱਕ ਹੱਲ ਹੋ ਜਾਵੇਗਾ। ਇਹ ਪ੍ਰਗਟਾਵਾ ਬਰਸਾਤੀ ਖੂਹ ਦੇ ਕੋਲੇ ਪੁੱਜ ਕੇ ਜਾਇਜ਼ਾ ਲੈਣ ਸਮੇਂ ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਅਤੇ ਦੁਰਗਾ ਮਾਤਾ ਮੰਦਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ ਨੇ ਇੱਕ ਸੁਰ ਹੁੰਦਿਆਂ ਕੀਤਾ।

ਬਰਸਾਤੀ ਡਿਸਪੋਜ਼ਲ ਖੂਹ ਅਤੇ ਲਾਈਨ ਦਾ ਜਾਇਜ਼ਾ ਲੈਂਦੇ ਹੋਏ ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਤੇ ਜਗਦੀਪ ਦਾਸ ਸ਼ਰਮਾ। ਤਸਵੀਰ : ਜਤਿੰਦਰ ਸਿੰਘ ਧਨੌਲਾ 27-11-2026
ਧਨੌਲਾ, 26 ਨਵੰਬਰ (ਜਤਿੰਦਰ ਸਿੰਘ ਧਨੌਲਾ)- ਜੇ ਬਰਸਾਤੀ ਖੂਹ ਅਤੇ ਬਰਸਾਤੀ ਲਾਈਨ ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚਾਲੂ ਕਰ ਦਿੰਦੀ ਹੈ, ਤਾਂ ਧਨੌਲਾ ਮੰਡੀ ਦਾ ਵਰਿ੍ਹਆਂ ਤੋਂ ਨਿਕਾਸੀ ਪਾਣੀ ਦਾ ਲਟਕਦਾ ਮਸਲਾ ਹੇਠਲੀ ਤਹਿ ਤੱਕ ਹੱਲ ਹੋ ਜਾਵੇਗਾ। ਇਹ ਪ੍ਰਗਟਾਵਾ ਬਰਸਾਤੀ ਖੂਹ ਦੇ ਕੋਲੇ ਪੁੱਜ ਕੇ ਜਾਇਜ਼ਾ ਲੈਣ ਸਮੇਂ ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਅਤੇ ਦੁਰਗਾ ਮਾਤਾ ਮੰਦਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ ਨੇ ਇੱਕ ਸੁਰ ਹੁੰਦਿਆਂ ਕੀਤਾ। ਸ੍ਰੀ ਧਾਲੀਵਾਲ ਨੇ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਏ ਪਹਿਲੀਆਂ ਸਰਕਾਰਾਂ ਇਕ ਵਾਰੀ ਰਸਤੇ ਉੱਚੇ ਦੂਸਰੀ ਵਾਰੀ ਨਾਲੀਆਂ ਉੱਚੀਆਂ ਕਰ ਕੇ ਨਿੱਜੀ ਹਿਤ ਸਾਧਣ ਤੱਕ ਸੀਮਤ ਰਹੇ। ਸਿੱਟੇ ਵਜੋਂ ਧਨੌਲਾ ਮੰਡੀ ਦਾ ਪੱਧਰ 12-13 ਫੁੱਟ ਤੱਕ ਉੱਚਾ ਆ ਗਿਆ। ਜਦ ਕਿ ਨਿਕਾਸੀ ਪਾਣੀ ਦਾ ਮਸਲਾ ਉਸ ਤੋਂ ਵੀ ਬਦਤਰ ਹੋ ਕੇ ਰਹਿ ਗਿਆ। ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਐਕਸੀਅਨ ਸੀਵਰੇਜ ਬੋਰਡ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਉਚੇਚੇ ਤੌਰ ’ਤੇ ਭੇਜਿਆ ਗਿਆ ਸੀ। ਜਿਨ੍ਹਾਂ ਨੇ ਇੱਥੋਂ ਦੇ ਸਾਰੇ ਸੰਜੀਦਾ ਮਸਲਿਆਂ ਦੇ ਇਕ-ਇਕ ਪਹਿਲੂ ਦਾ ਖ਼ੁਦ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ ਸੀ। ਉਨ੍ਹਾਂ ਵਲੋਂ ਸੀਵਰੇਜ ਡਿਸਪੋਜ਼ਲ ਮੋਟਰ ਤੇ ਬਕਾਇਦਾ ਇੱਕ ਰਜਿਸਟਰ ਲਾਏ ਜਾਣ ਬਾਰੇ ਵੀ ਆਖਿਆ ਗਿਆ ਸੀ। ਜਿਸ ਤੇ ਸਮੇਂ ਅਨੁਸਾਰ ਚੱਲੀਆਂ ਯੂਨਿਟਾਂ ਦਰਜ ਕਰਨ ਬਾਰੇ ਸਖ਼ਤ ਹਦਾਇਤ ਕੀਤੀ ਗਈ ਸੀ। ਤਾਂ ਕਿ ਸੀਵਰੇਜ ਪਾਈਪਾਂ ਖ਼ਾਲੀ ਕਰਨ ਤੱਕ ਮੋਟਰਾਂ ਚਾਲੂ ਰੱਖੀਆਂ ਜਾ ਸਕਣ। ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਉਮੀਦ ਹੈ ਕਿ ਡਿਪਟੀ ਕਮਿਸ਼ਨਰ ਇੱਥੋਂ ਦੀ ਬਰਸਾਤੀ ਲਾਈਨ ਨੂੰ ਨਵੇਂ ਸਿਰਿਓਂ ਪਾਏ ਜਾਣ ਜਾਂ ਇਸ ਨੂੰ ਹੇਠਲੀ ਤਹਿ ਤੱਕ ਸਾਫ਼ ਕਰਨ ਬਾਰੇ ਕਿਸੇ ਸਮੇਂ ਵੀ ਆਦੇਸ਼ ਜਾਰੀ ਕਰ ਸਕਦੇ ਹਨ। ਦੂਸਰੀ ਮੰਡੀ ਨਿਵਾਸੀਆਂ ਨੇ ਮੰਗ ਰੱਖੀ ਸੀ ਕਿ ਦੋਵੇਂ ਡਿਸਪੋਜ਼ਲ ਮੋਟਰ ਅਤੇ ਸੀਵਰੇਜ ਮੋਟਰ ਨੂੰ ਬਿਜਲੀ ਘਰ ਤੋਂ ਹਾਟ ਲਾਈਨ ਨਾਲ ਜੋੜਿਆ ਜਾਵੇ ਤਾਂ ਕਿ ਮੌਸਮ ਵਿਗੜਨ ਤੋਂ ਬਾਅਦ ਵੀ ਮੋਟਰਾਂ ਚਾਲੂ ਰੱਖੀਆਂ ਜਾ ਸਕਣ। ਭਾਵੇਂ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਪ੍ਰੰਤੂ ਜੇ ਦੋਵੇਂ ਪੁਆਇੰਟ ਬਿਜਲੀ ਦੀ ਹਾਟ ਲਾਈਨਾਂ ਨਾਲ ਜੋੜੇ ਗਏ ਅਤੇ ਦੋਵੇਂ ਲਾਈਨਾਂ ਨਿਰੰਤਰ ਚਾਲੂ ਕਰ ਦਿੱਤੀਆਂ ਗਈਆਂ। ਤਾਂ ਮੰਡੀ ਦਾ ਬੁਨਿਆਦੀ ਮਸਲਾ ਅਤੇ ਲੋਕਾਂ ਦੀ ਸਭ ਤੋਂ ਵੱਡੀ ਮੁਸੀਬਤ ਹਮੇਸ਼ਾ ਹਮੇਸ਼ਾ ਲਈ ਹੱਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਡਿਪਟੀ ਕਮਿਸ਼ਨਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਨ ਦੀ ਕਿਰਪਾਲਤਾ ਕਰਨ ਤੇ ਹੇਠਲੇ ਅਧਿਕਾਰੀਆਂ ਨੂੰ ਐਸਟੀਮੇਟ ਬਣਵਾ ਕੇ ਕੰਮ ਕਰਨ ਦੀ ਪ੍ਰਵਾਨਗੀ ਦੇਣ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਘੁੰਨਸ ਵਿਖੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਡੀ.ਆਰ.ਡੀ.ਓ. ਦਾ ਕੀਤਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।