28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਾਇਲਟ ਬਣੀ ਗਗਨਦੀਪ ਕੌਰ ਦੇ ਘਰ ਪਹੁੰਚ ਕੇ ਦਾਮਨ ਬਾਜਵਾ ਨੇ ਕੀਤਾ ਸਨਮਾਨ <br/>

ਅਜੀਤ ਡੈਸਕ 04-04-2026
ਲੌਂਗੋਵਾਲ, 3 ਅਪ੍ਰੈਲ (ਸ.ਸ. ਖੰਨਾ, ਵਿਨੋਦ) - ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕਿਲਾ ਭਰੀਆਂ ਦੀ ਹੋਣਹਾਰ ਧੀ ਗਗਨਦੀਪ ਕੌਰ ਵੱਲੋਂ ਪਾਇਲਟ ਬਣ ਕੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੀ ਖ਼ੁਸ਼ੀ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਦਾਮਨ ਬਾਜਵਾ ਨੇ ਪਾਇਲਟ ਗਗਨਦੀਪ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਇਸ ਵੱਡੀ ਉਪਲਬਧੀ ਲਈ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਦੇਸ਼ ਅਤੇ ਸਮਾਜ ਦਾ ਮਾਣ ਵਧਾ ਰਹੀਆਂ ਹਨ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਉਨ੍ਹਾਂ ਕਿਹਾ ਗਗਨਦੀਪ ਕੌਰ ਨੇ ਇਕੱਲੇ ਆਪਣੇ ਪਰਿਵਾਰ ਦਾ ਨਾਮ ਹੀ ਨਹੀਂ ਸਗੋਂ ਸਾਡੇ ਹਲਕੇ ਸੁਨਾਮ ਦਾ ਨਾਮ ਵੀ ਰੌਸ਼ਨ ਕੀਤਾ ਹੈ, ਉਨ੍ਹਾਂ ਨੇ ਪਾਇਲਟ ਗਗਨਦੀਪ ਕੌਰ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਗਗਨਦੀਪ ਕੌਰ ਨੌਜਵਾਨਾਂ ਭਰਾਵਾਂ ਅਤੇ ਸਾਡੀਆਂ ਧੀਆਂ ਲਈ ਇੱਕ ਪੇ੍ਰਰਨਾ ਸਰੋਤ ਬਣੇ ਹਨ | ਗਗਨਦੀਪ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਾਮਨ ਬਾਜਵਾ ਦਾ ਵੀ ਘਰ ਪਹੁੰਚ ਤੇ ਸਨਮਾਨ ਕੀਤਾ ਗਿਆ | ਇਸ ਸਮੇਂ ਗਗਨਦੀਪ ਕੌਰ ਦੇ ਪਿਤਾ ਜਗਦੇਵ ਸਿੰਘ, ਸੁਖਦੇਵ ਸਿੰਘ ਕਿਲਾ ਭਰੀਆਂ, ਦਲਵੀਰ ਸਿੰਘ ਕਿਲਾ ਭਰੀਆਂ, ਨੰਬਰਦਾਰ ਪਰਮਜੀਤ ਸਿੰਘ ਪੰਮਾ ਸਾਬਕਾ ਸਰਪੰਚ ਦੁੱਲਟਵਾਲਾ, ਪੁਸ਼ਪਿੰਦਰ ਦਾਰਾ, ਪਰਮਜੀਤ ਸਿੰਘ ਨੰਬਰਦਾਰ, ਨਿਰਮਲ ਸਿੰਘ, ਅਮਨਦੀਪ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਲੜਕੇ ਲੜਕੀਆਂ ਨੂੰ ਸੁਚੇਤ ਰਹਿਣ ਦੀ ਲੋੜ-ਰਾਜ ਅਰੋੜਾ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।