29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਪਹਿਲੀ ਅਕਤੂਬਰ ਤੋਂ ਹੋਣਗੇ ਸ਼ੁਰੂ

ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 1 ਅਕਤੂਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਥਲੈਟਿਕਸ ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਖੋ-ਖੋ ਦੇ ਮੁਕਾਬਲੇ 1 ਤੋਂ 5 ਅਕਤੂਬਰ ਤੱਕ, ਕਬੱਡੀ (ਸਰਕਲ) ਅਤੇ ਕਬੱਡੀ (ਨੈਸ਼ਨਲ) ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਵਾਲੀਬਾਲ, ਸ਼ੂਟਿੰਗ ਤੇ ਸਮੈਸ਼ਿੰਗ ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਵੇਟ ਲਿਫ਼ਟਿੰਗ ਦੇ ਮੁਕਾਬਲੇ 2 ਅਕਤੂਬਰ ਨੂੰ ਅਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ 5 ਅਕਤੂਬਰ ਨੂੰ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਣਗੇ।

ਅਜੀਤ ਡੈਸਕ 29-09-2026
ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 1 ਅਕਤੂਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਥਲੈਟਿਕਸ ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਖੋ-ਖੋ ਦੇ ਮੁਕਾਬਲੇ 1 ਤੋਂ 5 ਅਕਤੂਬਰ ਤੱਕ, ਕਬੱਡੀ (ਸਰਕਲ) ਅਤੇ ਕਬੱਡੀ (ਨੈਸ਼ਨਲ) ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਵਾਲੀਬਾਲ, ਸ਼ੂਟਿੰਗ ਤੇ ਸਮੈਸ਼ਿੰਗ ਦੇ ਮੁਕਾਬਲੇ 1 ਤੋਂ 3 ਅਕਤੂਬਰ ਤੱਕ, ਵੇਟ ਲਿਫ਼ਟਿੰਗ ਦੇ ਮੁਕਾਬਲੇ 2 ਅਕਤੂਬਰ ਨੂੰ ਅਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ 5 ਅਕਤੂਬਰ ਨੂੰ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਤੇ ਬੈਡਮਿੰਟਨ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ, ਨੈੱਟਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਐਸ.ਡੀ. ਕਾਲਜ ਬਰਨਾਲਾ ਵਿਖੇ, ਗਤਕਾ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ, ਬਾਕਸਿੰਗ ਮੁਕਾਬਲੇ 1, 3 ਅਤੇ 5 ਅਕਤੂਬਰ ਨੂੰ ਐਸ.ਡੀ. ਕਾਲਜ ਬਰਨਾਲਾ ਵਿਖੇ, ਕਿੱਕ ਬਾਕਸਿੰਗ ਮੁਕਾਬਲੇ 2 ਤੋਂ 3 ਅਕਤੂਬਰ ਤੱਕ ਐਸ.ਡੀ. ਕਾਲਜ ਬਰਨਾਲਾ ਵਿਖੇ, ਸਾਫਟ ਬਾਲ 3 ਤੋਂ 5 ਅਕਤੂਬਰ ਤੱਕ ਸੈਕਰਡ ਹਾਰਟ ਸਕੂਲ ਬਰਨਾਲਾ ਵਿਖੇ, ਫੁੱਟਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ, ਬਾਸਕਟਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਪੱਕਾ ਬਾਗਾ ਸਟੇਡੀਅਮ, ਧਨੌਲਾ ਵਿਖੇ, ਕੁਸ਼ਤੀ ਮੁਕਾਬਲੇ 2 ਤੋਂ 5 ਅਕਤੂਬਰ ਤੱਕ ਤੇ ਹਾਕੀ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ , ਤੈਰਾਕੀ ਮੁਕਾਬਲੇ 2 ਤੋਂ 3 ਅਕਤੂਬਰ ਤੱਕ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ, ਸ਼ੂਟਿੰਗ ਮੁਕਾਬਲੇ 4 ਤੋਂ 5 ਅਕਤੂਬਰ ਤੱਕ ਵਰਮਾ ਸ਼ੂਟਿੰਗ ਅਕੈਡਮੀ ਤਪਾ ਵਿਖੇ, ਫੈਨਸਿੰਗ ਦੇ ਮੁਕਾਬਲੇ 2 ਤੋਂ 3 ਅਕਤੂਬਰ ਤੱਕ ਸੇਂਟ ਬਚਨਪੁਰੀ ਸਕੂਲ ਪੱਖੋਂ ਕਲਾਂ ਵਿਖੇ, ਰੋਲਰ ਸਕੇਟਿੰਗ ਮੁਕਾਬਲੇ 2 ਤੋਂ 5 ਅਕਤੂਬਰ ਤੱਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ, ਜੂਡੋ (ਟਰਾਇਲ) 2 ਅਕਤੂਬਰ ਨੂੰ ਜੈ ਵਾਟਿਕਾ ਸਕੂਲ, ਬਰਨਾਲਾ ਵਿਖੇ, ਆਰਚਰੀ ਮੁਕਾਬਲੇ 2 ਤੋਂ 3 ਅਕਤੂਬਰ ਤੱਕ ਵਾਈ.ਐਸ. ਸਕੂਲ ਹੰਡਿਆਇਆ ਵਿਖੇ, ਚੈੱਸ ਮੁਕਾਬਲੇ 1 ਤੋਂ 3 ਅਕਤੂਬਰ ਤੱਕ ਸਰਵਹਿੱਤਕਾਰੀ ਸਕੂਲ ਬਰਨਾਲਾ ਵਿਖੇ, ਲਾਅਨ ਟੈਨਿਸ ਮੁਕਾਬਲੇ 2 ਅਕਤੂਬਰ ਨੂੰ ਬਰਨਾਲਾ ਕਲੱਬ ਅਤੇ ਹੈਂਡਬਾਲ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਸੇਂਟ ਜੋਜ਼ਫ਼ ਸਕੂਲ, ਸੰਘੇੜਾ ਰੋਡ ਬਰਨਾਲਾ ਵਿਚ ਕਰਵਾਏ ਜਾਣਗੇ।
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਝੁੰਡ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ-ਐੱਮ. ਡੀ. ਖਲਨਾਇਕ ਸਿੰਘ ਘੋਗਰਾ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।