28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਨਜ਼ਦੀਕ ਬਣੀਆਂ ਸਿੱਖ ਇਤਿਹਾਸਕ ਪੇਂਟਿੰਗਾਂ ’ਤੇ ਪੋਸਟਰ ਨਾ ਲਾਉਣ ਦੀ ਅਪੀਲ- ਲੋਟੇ

ਬਰਨਾਲਾ, 27 ਸਤੰਬਰ (ਰਾਜ ਪਨੇਸਰ)-ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਕੋਲ ਬਣੀਆਂ ਸਿੱਖ ਇਤਿਹਾਸਕ ਪੇਂਟਿੰਗਾਂ ’ਤੇ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਪੇਂਟਿੰਗ ਦੀ ਖ਼ੂਬਸੂਰਤੀ ਨੂੰ ਖ਼ਰਾਬ ਨਾ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਚੇਅਰਮੈਨ ਅਤੇ ਰਾਮਗੜ੍ਹੀਆਂ ਸਿੱਖਾਂ ਆਰਗਨਾਈਜ਼ੇਸ਼ਨ ਇਕਾਈ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਨੇ ਦੱਸਿਆ ਕਿ ਭਾਈਚਾਰੇ ਦੇ ਸਹਿਯੋਗ ਨਾਲ ਕਾਫੀ ਮਿਹਨਤ ਕਰਨ ਉਪਰੰਤ ਐਮ.

ਅਜੀਤ ਡੈਸਕ 28-09-2026
ਬਰਨਾਲਾ, 27 ਸਤੰਬਰ (ਰਾਜ ਪਨੇਸਰ)-ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਕੋਲ ਬਣੀਆਂ ਸਿੱਖ ਇਤਿਹਾਸਕ ਪੇਂਟਿੰਗਾਂ ’ਤੇ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਪੇਂਟਿੰਗ ਦੀ ਖ਼ੂਬਸੂਰਤੀ ਨੂੰ ਖ਼ਰਾਬ ਨਾ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਚੇਅਰਮੈਨ ਅਤੇ ਰਾਮਗੜ੍ਹੀਆਂ ਸਿੱਖਾਂ ਆਰਗਨਾਈਜ਼ੇਸ਼ਨ ਇਕਾਈ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਨੇ ਦੱਸਿਆ ਕਿ ਭਾਈਚਾਰੇ ਦੇ ਸਹਿਯੋਗ ਨਾਲ ਕਾਫੀ ਮਿਹਨਤ ਕਰਨ ਉਪਰੰਤ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਭਾਈਚਾਰੇ ਵਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਿੱਖ ਇਤਿਹਾਸਕ ਪੇਂਟਿੰਗਾਂ ਬਣਾਉਣ ਲਈ ਸਹਿਮਤੀ ਬਣੀ ਹੈ। ਭਾਈਚਾਰੇ ਦੇ ਸਹਿਯੋਗ ਨਾਲ ਕਈ ਖ਼ੂਬਸੂਰਤ ਪੇਂਟਿੰਗਾਂ ਕੰਧ ’ਤੇ ਛਪਵਾਈਆਂ ਵੀ ਗਈਆਂ ਜਿਨ੍ਹਾਂ ਬਾਰੇ ਪੂਰੇ ਪੰਜਾਬ ਸਮੇਤ ਸਾਰੀ ਦੁਨੀਆ ਨੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਕੁੱਝ ਦਿਨ ਪਹਿਲਾਂ ਕਈ ਵਿਅਕਤੀਆਂ ਵਲੋਂ ਸਿੱਖ ਇਤਿਹਾਸਕ ਪੇਂਟਿੰਗਾਂ ’ਤੇ ਆਪਣੀ ਫ਼ਰਮ ਦੇ ਪੋਸਟਰ ਲਾਏ ਗਏ ਸਨ, ਜਿਸ ਸਬੰਧੀ ਜਥੇਬੰਦੀ ਵਲੋਂ ਉਨ੍ਹਾਂ ਵਿਅਕਤੀਆਂ ਨੂੰ ਅਪੀਲ ਕਰ ਕੇ ਕਿਹਾ ਕਿ ਅੱਗੇ ਤੋਂ ਅਜਿਹਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਪੇਂਟਿੰਗਾਂ ’ਤੇ ਪੋਸਟਰ ਨਾ ਲਾਏ ਜਾਣ। ਜੇਕਰ ਫਿਰ ਵੀ ਕੋਈ ਵਿਅਕਤੀ ਸਾਡੀ ਬੇਨਤੀ ਨਹੀਂ ਮੰਨਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰੀਤਮ ਸਿੰਘ ਧੰਦੀਵਾਲੀਆ, ਗੁਰਮੇਲ ਸਿੰਘ ਹੰਡਿਆਇਆ (ਆਰੇ ਵਾਲਾ), ਭੁਪਿੰਦਰ ਸਿੰਘ (ਪ੍ਰਿੰਸ ਆਰਟਸ), ਐਮ.ਪੀ. ਸਿੰਘ ਜਸਪਾਲ ਸਿੰਘ ਟੀਟੂ ਰੁਪਾਲ ਆਦਿ ਹਾਜਰ ਸਨ
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ- ਢਿੱਲਵਾਂ ਅਗਲੀ ਖ਼ਬਰ ਮਹਿਲ ਕਲਾਂ ਵਿਖੇ ਟਕਸਾਲੀ ਕਾਂਗਰਸੀਆਂ ਦੀ ਅਹਿਮ ਮੀਟਿੰਗ ਹੋਈ ਚੋਣਾਂ ਦੀ ਜਿੱਤ ਲਈ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇੱਕਜੁੱਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।