29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦਾ ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸਾਨਦਾਰ <br/>

ਅਜੀਤ ਡੈਸਕ 04-04-2026
ਭਦੌੜ, 3 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੀਰੀ ਪੀਰੀ ਖਾਲਸਾ ਕਾਲਜ ਭਦੌੜ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦਾ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜੇ ਦਾ ਨਤੀਜਾ ਐਲਾਨਿਆ ਗਿਆ | ਕਲਾਸ ਇੰਚਾਰਜ ਪ੍ਰੋ: ਸਿਮਰਜੀਤ ਕੌਰ ਅਤੇ ਪ੍ਰੋ: ਰਾਜਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਸੰਸਥਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਵਿਦਿਆਰਥਣ ਸ਼ਰਨਜੀਤ ਕੌਰ ਨੇ ਸੀ.ਜੀ.ਪੀ.ਏ. 8.60 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸਮੀਨ ਕੌਰ ਨੇ ਸੀ.ਜੀ.ਪੀ.ਏ. 8.50 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਅਤੇ ਵਿਦਿਆਰਥਣ ਸੰਦੀਪ ਕੌਰ ਨੇ ਸੀ.ਜੀ.ਪੀ.ਏ. 8.40 ਅੰਕ ਪ੍ਰਾਪਤ ਕਰ ਕੇ, ਤੀਸਰਾ ਸਥਾਨ ਹਾਸਲ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ | ਕਾਲਜ ਦੇ ਪਿ੍ੰਸੀਪਲ ਮਲਵਿੰਦਰ ਸਿੰਘ ਨੇ ਇਸ ਨਤੀਜੇ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ - ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰ ਕੇ ਵਧੀਆ ਮੁਕਾਮ 'ਤੇ ਪਹੁੰਚਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੋ: ਸਿਮਰਜੀਤ ਕੌਰ, ਪ੍ਰੋ: ਰਾਜਨਦੀਪ ਕੌਰ, ਇਕਬਾਲ ਸਿੰਘ ਭੋਤਨਾ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ |

ਪਿਛਲੀ ਖ਼ਬਰ ਮਹਿਲ ਕਲਾਂ ਵਿਖੇ ਪਾਵਰਕਾਮ-ਟਰਾਂਸਕੋ ਯੂਨੀਅਨ ਦੀ ਭਰਵੀਂ ਇਕੱਤਰਤਾ-10 ਨੂੰ ਪਟਿਆਲਾ ਧਰਨੇ 'ਚ ਕਾਫ਼ਲੇ ਬੰਨ੍ਹ ਕੇ ਪਹੁੰਚਣ... ਅਗਲੀ ਖ਼ਬਰ ਆਦਿ ਸ਼ਕਤੀ ਮੰਦਰ ਵਿਖੇ 'ਇਕ ਸ਼ਾਮ ਬਾਲਾ ਜੀ ਦੇ ਨਾਮ' ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।