29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਆਦਿ ਸ਼ਕਤੀ ਮੰਦਰ ਵਿਖੇ 'ਇਕ ਸ਼ਾਮ ਬਾਲਾ ਜੀ ਦੇ ਨਾਮ' ਕਰਵਾਈ <br/>

ਅਜੀਤ ਡੈਸਕ 04-04-2026
ਬਰਨਾਲਾ, 3 ਅਪ੍ਰੈਲ (ਨਰਿੰਦਰ ਅਰੋੜਾ)-ਆਦਿ ਸ਼ਕਤੀ ਮੰਦਰ ਬਰਨਾਲਾ ਵਿਖੇ ਹਨੂਮਾਨ ਜੈਅੰਤੀ ਮੌਕੇ 'ਇਕ ਸ਼ਾਮ ਬਾਲਾ ਜੀ ਦੇ ਨਾਮ' ਧੂਮਧਾਮ ਨਾਲ ਕਰਵਾਈ ਗਈ | ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਕ੍ਰਿਸ਼ਨ ਮੱਖਣ, ਦੀਪਕ ਮੌਡਰਨ, ਮੁਕੇਸ਼ ਕੁਮਾਰ ਲਵਲੀ, ਰਿਸ਼ੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਜੋਤੀ ਪ੍ਰਚੰਡ ਕੀਤੀ ਗਈ | ਕੀਰਤਨ ਆਦਿ ਸ਼ਕਤੀ ਮੰਦਰ ਕਮੇਟੀ ਵਲੋਂ ਕੀਤਾ ਗਿਆ | ਅਤੁੱਲ ਗੁਪਤਾ, ਕਰਮਨ ਸਿੰਗਲਾ, ਹਨੀ, ਰਾਜਿੰਦਰ ਕੁਮਾਰ ਗਾਰਗੀ, ਦਵਿੰਦਰ ਚੌਹਾਨ ਵਲੋਂ ਗਾਏ ਹੋਏ ਹਨੂਮਾਨ ਜੀ ਦੇ ਭਜਨਾਂ 'ਤੇ ਸ਼ਰਧਾਲੂਆਂ ਨੇ ਨੱਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਮੈਂਬਰਾਂ ਵਲੋਂ ਹਨੂਮਾਨ ਚਾਲੀਸਾ ਵੀ ਵੰਡੇ ਗਏ ਅਤੇ ਭਗਤੀ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਪ੍ਰਮਾਤਮਾ ਦਾ ਨਾਮ ਵੀ ਲੈਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਰੂਪ ਵਿਚ ਹੋਵੇ ਕਿਉਂਕਿ ਕਲਯੁਗ ਵਿਚ ਪ੍ਰਮਾਤਮਾ ਦਾ ਨਾਮ ਅਤੇ ਸਿਮਰਨ ਹੀ ਬੇੜਾ ਪਾਰ ਲਗਾ ਸਕਦਾ ਹੈ | ਇਸ ਮੌਕੇ ਅਸ਼ਵਨੀ ਸ਼ਰਮਾ, ਸ਼ਾਮ ਸੁੰਦਰ, ਚੇਤਨ ਪ੍ਰਕਾਸ਼, ਰਾਕੇਸ਼ ਕੁਮਾਰ ਭੋਲਾ, ਵਿਜੈ ਕੁਮਾਰ, ਭੋਲਾ ਰਾਮ ਗੋਇਲ, ਪੁਸ਼ਕਰ ਜਿੰਦਲ, ਪਲਕ ਪਟਿਆਲਾ, ਅਹਿਲ ਸਿੰਗਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਦਾ ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸਾਨਦਾਰ <br/> ਅਗਲੀ ਖ਼ਬਰ ਪਿੰਡ ਗਹਿਲ ਅਤੇ ਨਰੈਣਗੜ੍ਹ ਸੋਹੀਆਂ ਵਿਖੇ '4 ਸਾਲ ਭਗਵੰਤ ਮਾਨ ਦੇ ਨਾਲ' ਸੰਵਾਦ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।