22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਐੱਸ. ਐੱਨ. ਆਰੀਆ ਹਾਈ ਸਕੂਲ ਵਿਖੇ ਨਵੇਂ ਵਿੱਦਿਅਕ ਵਰੇ੍ਹ ਦਾ ਆਰੰਭ

ਅਜੀਤ ਡੈਸਕ 02-04-2026
ਤਪਾ ਮੰਡੀ, 1 ਅਪ੍ਰੈਲ (ਪ੍ਰਵੀਨ ਗਰਗ)-ਐੱਸ.ਐੱਨ.ਆਰੀਆ ਹਾਈ ਸਕੂਲ ਤਪਾ ਦੇ ਨਵੇਂ ਵਿੱਦਿਅਕ ਵਰੇ੍ਹ ਦਾ ਸ਼ੁੱਭ ਆਗਮਨ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਹਵਨ ਯੱਗ ਕਰਵਾ ਕੇ ਕੀਤਾ ਗਿਆ | ਹਵਨ ਯੱਗ ਦੇ ਜਜਮਾਨ ਸੇਵਾ ਮੁਕਤ ਏ.ਡੀ.ਸੀ. ਪਰਵੀਨ ਗੋਇਲ ਅਤੇ ਸਕੂਲ ਦੇ ਮੈਨੇਜਰ ਡਾ: ਮਦਨ ਲਾਲ ਸ਼ਰਮਾ ਸਨ | ਆਰੀਆ ਸਮਾਜ ਤਪਾ ਦੇ ਪ੍ਰਧਾਨ ਡਾ: ਰਾਜ ਕੁਮਾਰ ਸ਼ਰਮਾ ਨੇ ਵੇਦ ਮੰਤਰਾਂ ਅਤੇ ਸੰਸਕਿ੍ਤ ਦੇ ਸ਼ਲੋਕਾਂ ਨਾਲ ਕਰਵਾਇਆ | ਵਿਦਿਆਰਥੀਆਂ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਪੂਰਨ ਆਹੂਤੀ ਅਤੇ ਸ਼ਾਂਤੀ ਪਾਠ ਕੀਤਾ | ਡਾਕਟਰ ਰਾਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਦਿਲ ਲਾ ਕੇ ਪੜ੍ਹਨ ਜ਼ਾਬਤੇ ਵਿਚ ਰਹਿਣ ਅਤੇ ਅਨੁਸ਼ਾਸਨ ਦੀ ਪਾਲਨਾ ਕਰਨ ਦੇ ਨਾਲ-ਨਾਲ ਮਿਹਨਤ ਲਗਨ ਅਤੇ ਉਤਸ਼ਾਹ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸੀ. ਮਾਰਕੰਡਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਰ੍ਹੇ ਦੀ ਤਰ੍ਹਾਂ ਇਸ ਵਿੱਦਿਅਕ ਵਰੇ੍ਹ ਵਿਚ ਵੀ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਲਿਖਣ ਸਮਗਰੀ, ਵਰਦੀਆਂ, ਬੂਟ ਅਤੇ ਹੋਰ ਸਮਾਨ ਮੁਫ਼ਤ ਵਿਚ ਦਿੱਤਾ ਜਾਵੇਗਾ | ਵਿੱਦਿਅਕ ਸਭਿਆਚਾਰਕ ਅਤੇ ਖੇਡਾਂ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ | ਸਕੂਲ ਦੇ ਸੀਨੀਅਰ ਮੈਂਬਰ ਚਰਨਦਾਸ ਜੋਗੀ ਜਿਨਾਂ ਦੇ ਬਜ਼ੁਰਗਾਂ ਨੇ ਆਰੀਆ ਸਕੂਲ ਲਈ ਜ਼ਮੀਨ ਦਾਨ ਕੀਤੀ ਹੋਈ ਹੈ ਵਲੋਂ ਸਕੂਲ ਦੀ ਸਮੁੱਚੀ ਇਮਾਰਤ ਦਾ ਰੰਗ ਰੋਗਨ ਕਰਵਾਉਣ ਦਾ ਐਲਾਨ ਕੀਤਾ | ਸਕੂਲ ਦੇ ਮੁੱਖ ਅਧਿਆਪਕਾ ਅਲਕਾ ਕੌਸ਼ਲ ਨੇ ਆਏ ਮੈਂਬਰਾਂ ਅਤੇ ਚਰਨਦਾਸ ਜੋਗੀ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਸਤਪਾਲ ਮੌੜ, ਜਵਾਹਰ ਲਾਲ ਬਾਂਸਲ, ਕਾਰਸਪੋਡੈਂਟ ਪਵਨ ਕੁਮਾਰ ਪੱਖੋ, ਮੈਂਬਰ ਮਨੋਜ ਕੌਸ਼ਲ, ਹਰਬੰਸ ਲਾਲ ਸ਼ਰਮਾ, ਰਮਨ ਕੌਰ, ਸਿਮਰਨ, ਸੋਨੀ ਕੁਮਾਰੀ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਣਪਛਾਤਾ ਵਿਅਕਤੀ ਚਕਮਾ ਦੇ ਕੇ 45 ਹਜ਼ਾਰ ਰੁਪਏ ਲੈ ਕੇ ਰਫ਼ੂ ਚੱਕਰ ਅਗਲੀ ਖ਼ਬਰ ਮੁੱਖ ਮਾਰਗ 'ਤੇ ਖੜ੍ਹਾ ਨਿਕਾਸੀ ਪਾਣੀ ਹਾਦਸਿਆਂ ਨੂੰ ਦੇ ਰਿਹਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।