ਧਨੌਲਾ, 1 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਬੱਸ ਸਟੈਂਡ ਨਜ਼ਦੀਕ ਪ੍ਰੇਮ ਕੁਮਾਰ ਦੀ ਦੁਕਾਨ ਤੋਂ ਇਕ ਅਗਿਆਤ ਵਿਅਕਤੀ ਜਿੰਦਾ ਤੋੜ ਕੇ 45 ਹਜ਼ਾਰ ਰੁਪਏ ਲੈ ਕੇ ਰਫ਼ੂ ਚੱਕਰ ਹੋ ਗਿਆ | ਜਾਣਕਾਰੀ ਦਿੰਦਿਆਂ ਪ੍ਰੇਮ ਕੁਮਾਰ ਨੇ ਦੱਸਿਆ ਕਿ ਤਕਰੀਬਨ 2:30 ਵਜੇ ਇਕ ਨੌਜਵਾਨ ਨੇ ਆ ਕੇ ਉਨ੍ਹਾਂ ਦੀ ਦੁਕਾਨ ਦਾ ਜਿੰਦਾ ਤੋੜ ਲਿਆ ਤੇ ਅੰਦਰੋਂ ਪੈਸੇ ਚੁੱਕ ਲਏ | ਨੇੜੇ ਪਹਿਰਾ ਦੇ ਰਹੇ ਚੌਕੀਦਾਰ ਨੂੰ ਜਿਉਂ ਹੀ ਪਤਾ ਲੱਗਿਆ ਚੌਕੀਦਾਰ ਦੁਕਾਨ 'ਤੇ ਪਹੁੰਚ ਗਿਆ | ਚੋਰ ਨੇ ਆਪਣੇ ਕੋਨਫੀਡੈਂਸ ਦਾ ਆਸਰਾ ਲੈਂਦਿਆਂ ਚੌਕੀਦਾਰ ਨੂੰ ਆਖਿਆ ਕਿ ਮੈਂ ਪ੍ਰੇਮ ਕੁਮਾਰ ਦਾ ਬੇਟਾ ਹਾਂ ਅਤੇ ਮੈਂ ਇਕ ਮੋਬਾਈਲ ਭੁੱਲ ਗਿਆ ਸੀ ਜਿਹੜਾ ਦੁਕਾਨ ਤੋਂ ਚੁੱਕਣ ਲਈ ਆਇਆ ਹਾਂ | ਉਸ ਨੇ ਚੌਕੀਦਾਰ ਨੂੰ ਨਾਲ ਲੈ ਕੇ ਦੁਕਾਨ ਦਾ ਸ਼ਟਰ ਵੀ ਬੰਦ ਕਰਵਾਇਆ | ਜਦ ਚੌਕੀਦਾਰ ਨੇ ਮੁੜ ਕੇ ਉਸ ਵੱਲ ਤੱਕਿਆ ਤਾਂ ਉਸ ਦੀ ਪੈੜ ਚਾਲ ਦੇਖ ਕੇ ਚੌਕੀਦਾਰ ਨੂੰ ਸ਼ੱਕ ਪਿਆ ਕਿ ਇਹ ਵਿਅਕਤੀ ਪ੍ਰੇਮ ਦਾ ਬੇਟਾ ਨਹੀਂ ਹੈ | ਚੌਕੀਦਾਰ ਤੁਰੰਤ ਪ੍ਰੇਮ ਕੁਮਾਰ ਦੇ ਘਰ ਪੁੱਜ ਗਿਆ | ਆ ਕੇ ਦੇਖਿਆ ਤਾਂ 45000 ਰੁਪਏ ਗ਼ਾਇਬ ਸੀ | ਧਨੌਲਾ ਪੁਲਿਸ ਨੇ ਸੂਚਨਾ ਮਿਲਦਿਆਂ ਹੀ ਪੜਤਾਲ ਆਰੰਭ ਦਿੱਤੀ |