ਧੂਰੀ, 29 ਜਨਵਰੀ (ਲਖਵੀਰ ਸਿੰਘ ਧਾਂਦਰਾ)-ਬੰਦੀ ਛੋੜ ਭਗਤੀ ਮੁਕਤੀ ਟਰੱਸਟ ਵਲੋਂ ਕਬੀਰ ਸਾਹਿਬ ਦੀ ਬਾਣੀ ਤੇ ਸਿੱਖਿਆਵਾਂ ਦੇ ਪ੍ਰਸਾਰ ਲਈ ਉਪਰਾਲੇ ਕਰਦੇ ਹੋਏ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਧੂਰੀ ਵਿਖੇ ਕਬੀਰ ਪਰਮੇਸ਼ਰ ਦਾ ਨਿਰਵਾਣ ਦਿਵਸ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸੰਤ ਰਾਮਪਾਲ ਮਹਾਰਾਜ ਨੇ ਸਤਸੰਗ ਪ੍ਰਵਚਨਾਂ ਦੌਰਾਨ ਕਬੀਰ ਸਾਹਿਬ ਦੇ ਜੀਵਨ, ਉਨ੍ਹਾਂ ਦੀ ਅਮਰ ਬਾਣੀ ਤੇ ਸੱਚੀ ਭਗਤੀ ਦੇ ਮਾਰਗ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਗਿਆ | ਉਨ੍ਹਾਂ ਨੇ ਦੱਸਿਆ ਕਿ ਜਦੋਂ ਅੰਧਵਿਸ਼ਵਾਸ, ਜਾਤ-ਪਾਤ ਅਤੇ ਧਾਰਮਿਕ ਪਾਖੰਡ ਵਧ ਚੁੱਕੇ ਸਨ, ਉਸ ਸਮੇਂ ਕਬੀਰ ਸਾਹਿਬ ਨੇ ਸੱਚੇ ਅਧਿਆਤਮਿਕ ਗਿਆਨ ਰਾਹੀਂ ਮਨੁੱਖਤਾ ਨੂੰ ਸਹੀ ਰਾਹ ਦਿਖਾਇਆ | ਉਨ੍ਹਾਂ ਵਲੋਂ ਮਗਹਰ ਵਿਚ ਕੀਤੀ ਨਿਰਵਾਣ ਲੀਲਾ ਦਾ ਵੀ ਜ਼ਿਕਰ ਕੀਤਾ, ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਮੁਕਤੀ ਕਿਸੇ ਸਥਾਨ ਨਾਲ ਨਹੀਂ, ਸੱਚੀ ਭਗਤੀ ਨਾਲ ਮਿਲਦੀ ਹੈ |