ਰੂੜੇਕੇ ਕਲਾਂ, 22 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਬੱਚਿਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ਼ ਵਾਹਨ ਸਕੀਮ ਤਹਿਤ ਸੈਮੀਨਾਰ ਆਯੋਜਿਤ ਕੀਤਾ ਗਿਆ | ਸੈਮੀਨਾਰ ਦੌਰਾਨ ਇਕੱਤਰ ਸੰਸਥਾ ਦੇ ਕੰਡਕਟਰਾਂ ਤੇ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਥਾਣੇਦਾਰ ਜਸਵਿੰਦਰ ਸਿੰਘ, ਰਮਨਦੀਪ ਸਿੰਘ, ਰੁਪਿੰਦਰ ਸਿੰਘ ਸੀ.ਪੀ.ਓ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਬਰਨਾਲਾ, ਲੈਕਚਰਾਰ ਕੁਲਦੀਪ ਸਿੰਘ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨੀ, ਸਕੂਲ ਬੱਸਾਂ ਤੇ ਰਿਫ਼ਲੈਕਟਰ, ਵਿਦਿਆਰਥੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਉਤਾਰਨਾ ਅਤੇ ਝੜਾਉਣਾ, ਸਕੂਲ ਬੱਸਾਂ ਦੀ ਨਿਯਤ ਸਪੀਡ, ਪ੍ਰਦੂਸ਼ਣ ਤੇ ਬੀਮਾ ਸਹੀ ਸਮੇਂ 'ਤੇ ਕਰਵਾਉਣਾ, ਸਕੂਲ ਬੱਸਾਂ ਦੇ ਲੋੜੀਂਦੇ ਸਾਰੇ ਦਸਤਾਵੇਜ਼ ਹਰ ਸਮੇਂ ਤਿਆਰ ਰੱਖੇ ਜਾਣ | ਸੰਸਥਾ ਪ੍ਰਬੰਧਕਾਂ ਵਲੋਂ ਸਕੂਲ ਦੇ ਸਮੂਹ ਡਰਾਈਵਰਾਂ ਤੇ ਕੰਡਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਸੰਸਥਾ ਦੀਆਂ ਸਾਰੀਆਂ ਬੱਸਾਂ ਦੇ ਕਾਗ਼ਜ਼ ਪੂਰੇ ਰੱਖੇ ਜਾਣ, ਗ਼ਲਤ ਪਾਰਕਿੰਗ ਨਾ ਕੀਤੀ ਸਮੇਂ ਸਾਰੇ ਵਿਅਕਤੀਆਂ ਨਾਲ ਇੱਜ਼ਤ ਨਾਲ ਗੱਲ ਕੀਤੀ ਜਾਵੇ | ਟਰੈਫ਼ਿਕ ਨਿਯਮਾਂ, ਸੜ੍ਹਕ ਸੁਰੱਖਿਆ ਅਤੇ ਬਾਲ ਸੁਰੱਖਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ |