22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਆੜ੍ਹਤੀ ਸੁਰਿੰਦਰ ਕੁਮਾਰ ਚੀਮੇ ਵਾਲਿਆਂ ਨੇ ਮੰਦਰ ਲਈ 1 ਲੱਖ 21 ਹਜ਼ਾਰ ਦੀ ਰਾਸ਼ੀ ਦਿੱਤੀ <br/>

ਅਜੀਤ ਡੈਸਕ 23-01-2026
ਟੱਲੇਵਾਲ, 22 ਜਨਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਚੀਮੇਸਵਰ ਧਾਮ ਸ਼ਿਵ ਮੰਦਰ ਲਈ ਵੱਖ-ਵੱਖ ਦਾਨੀ ਸੱਜਣਾਂ ਵਲੋਂ ਲਗਾਤਾਰ ਸਹਿਯੋਗ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਸਮਾਜ ਸੇਵੀ ਸੁਰਿੰਦਰ ਕੁਮਾਰ ਆੜ੍ਹਤੀਆ ਚੀਮੇ ਵਾਲੇ, ਉਨ੍ਹਾਂ ਦੇ ਸਪੱੁਤਰ ਗਗਨਦੀਪ ਗਰਗ ਨੇ ਆਪਣੇ ਬਜ਼ੁਰਗ ਲਾਲਾ ਈਸ਼ਰ ਦਾਸ ਦੀ ਬਰਸੀ ਦੇ ਮੱਦੇਨਜ਼ਰ ਸ਼ਿਵ ਮੰਦਰ ਨੂੰ 1 ਲੱਖ 21 ਹਜ਼ਾਰ ਰਾਸ਼ੀ ਭੇਟ ਕੀਤੀ ਗਈ | ਇਸ ਸਬੰਧੀ ਮੰਦਰ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸ੍ਰੀ ਸੁਰਿੰਦਰ ਕੁਮਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਮੰਦਰ ਦੀ ਕਾਰ ਸੇਵਾ ਲਈ ਦਾਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਵੀ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਉਕਤ ਰਾਸ਼ੀ ਭੇਟ ਕੀਤੀ ਗਈ ਹੈ | ਜਿਸ 'ਤੇ ਸਮੂਹ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ | ਇਸ ਮੌਕੇ ਪ੍ਰਧਾਨ ਬਲਵਿੰਦਰ ਕੁਮਾਰ ਫ਼ੌਜੀ, ਸੇਠ ਅਮਰ ਦਾਸ, ਮਨੋਜ ਗੁਪਤਾ, ਪ੍ਰੇਮ ਕੁਮਾਰ ਕੱੁਕੂ, ਮਿੰਕੂ ਸੇਠ, ਸੁਰਿੰਦਰ ਕੁਮਾਰ ਕਾਲਾ ਸੇਠ, ਯੋਗ ਕੁਮਾਰ, ਕਿ੍ਸ਼ਨ ਕੁਮਾਰ, ਦਰਸ਼ਨ ਚੀਮਾ, ਪਾਰਸ, ਮਨੋਜ ਸ਼ਰਮਾ, ਤਰਸੇਮ ਲਾਲ, ਅਨਮੋਲ ਗਰਗ, ਲਛਮਣ ਸ਼ਰਮਾ, ਪੰਡਤ ਦਿਆਲ ਦਾਸ, ਰਵਿੰਦਰ ਕੁਮਾਰ ਟੀਨੂੰ, ਸੁਖਦੇਵ ਕੌਰ, ਸਰੋਜ ਰਾਣੀ, ਪ੍ਰਵੀਨ ਰਾਣੀ, ਗੁਰਮੀਤ ਕੌਰ, ਅਨੀਤਾ ਰਾਣੀ, ਸਰੋਜ ਦੇਵੀ ਆਦਿ ਤੋਂ ਇਲਾਵਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਟਰੈਫ਼ਿਕ ਨਿਯਮਾਂ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਹਰਪ੍ਰੀਤ ਸਿੰਘ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।