24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਹਿਲ ਕਲਾਂ ਵਿਖੇ ਦੁਕਾਨ 'ਚੋਂ ਕੀਮਤੀ ਸਾਮਾਨ ਤੇ ਨਕਦੀ ਚੋਰੀ <br/>

ਅਜੀਤ ਡੈਸਕ 23-01-2026
ਮਹਿਲ ਕਲਾਂ, 22 ਜਨਵਰੀ (ਅਵਤਾਰ ਸਿੰਘ ਅਣਖੀ)-ਇਲਾਕਾ ਮਹਿਲ ਕਲਾਂ ਅੰਦਰ ਚੋਰਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੋ ਰਹੇ ਹਨ | ਅੱਜ ਸਵੇਰੇ ਮਹਿਲ ਕਲਾਂ ਦੇ ਬੱਸ ਸਟੈਂਡ ਵਿਖੇ ਬੀ.ਐਸ ਗਰੇਵਾਲ ਬੋਰਿੰਗ ਕੰਪਨੀ ਨਾਂਅ ਦੀ ਦੁਕਾਨ ਦਾ ਸ਼ਟਰ ਬੰਨ੍ਹ ਕੇ ਚੋਰਾਂ ਨੇ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਲਈ | ਦੁਕਾਨ ਮਾਲਕ ਬਰਜਿੰਦਰ ਸਿੰਘ ਬਿੱਟੂ ਵਾਸੀ ਧਨੇਰ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਸੱਤ ਵਜੇ ਕਿਸੇ ਦਾ ਫੋਨ ਆਇਆ ਕਿ ਦੁਕਾਨ 'ਚ ਚੋਰੀ ਹੋ ਗਈ ਹੈ | ਜਦੋਂ ਉਹ ਤੁਰੰਤ ਦੁਕਾਨ 'ਤੇ ਪੁੱਜੇ ਤਾਂ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਚੋਰਾਂ ਵਲੋਂ ਦੁਕਾਨ ਦਾ ਮੁੱਖ ਸ਼ਟਰ ਤੋੜ ਕੇ ਤਾਂਬਾ ਤਾਰ, ਟੁੱਲੂ ਪੰਪ ਆਦਿ ਹੋਰ 50 ਹਜ਼ਾਰ ਰੁਪਏ ਦਾ ਕੀਮਤੀ ਸਮਾਨ ਅਤੇ 2,000 ਰੁਪਏ ਨਕਦ ਚੋਰੀ ਕੀਤੇ ਗਏ ਹਨ | ਸੀ.ਸੀ.ਟੀ.ਵੀ ਦੀ ਫੁਟੇਜ 'ਚ ਪਤਾ ਲੱਗਿਆ ਕਿ ਚੋਰ ਇਕ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ | ਸਵੇਰੇ ਦਿਨ ਚੜ੍ਹੇ ਵਾਪਰੀ ਇਸ ਘਟਨਾ ਨਾਲ ਵਪਾਰੀ ਵਰਗ 'ਚ ਡਰ ਅਤੇ ਰੋਸ ਦਾ ਮਾਹੌਲ ਬਣ ਗਿਆ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਮਹਿਲ ਕਲਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਅੰਦਰ ਕਾਫੀ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਅੰਦਰ ਡਰ ਦਾ ਮਹੌਲ ਬਣਾ ਰੱਖਿਆ ਹੈ | ਪਰ ਸਥਾਨਕ ਪੁਲਿਸ ਅਜੇ ਤੱਕ ਵੀ ਚੋਰ ਗ੍ਰੋਹ ਸਬੰਧੀ ਕੋਈ ਸਫਲਤਾ ਹਾਸਲ ਕਰਨ ਚ ਨਾਕਾਮ ਸਾਬਤ ਹੋਈ ਹੈ | ਪਤਾ ਲੱਗਦਿਆ ਹੀ ਪੁਲਿਸ ਥਾਣਾ ਮਹਿਲ ਕਲਾਂ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ |

ਪਿਛਲੀ ਖ਼ਬਰ ਹੋਟਲਾਂ, ਰੈਸਟਰੋਰੈਂਟਾਂ ਅਤੇ ਗੈਸਟ ਹਾਊਸਾਂ 'ਚ ਠਹਿਰਨ ਵਾਲੇ ਯਾਤਰੀਆਂ, ਗਾਹਕਾਂ ਤੇ ਮਹਿਮਾਨਾਂ ਲਈ ਪਛਾਣ ਪੱਤਰ ਲਾਜ਼ਮੀ... ਅਗਲੀ ਖ਼ਬਰ ਮਹਿਲ ਖ਼ੁਰਦ 'ਚ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ-15 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।