ਬਿਆਸ, 24 ਅਕਤੂਬਰ (ਨਰਿੰਦਰ ਸਿੰਘ)- ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਦੀ ਪੁਲਿਸ ਵਲੋਂ 10 ਗ੍ਰਾਮ ਹੈਰੋਇਨ ਅਤੇ 600 ਰੁਪਏ ਦੀ ਡਰੱਗ ਮਨੀ ਨਾਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦੌਰਾਨ ਏ. ਐੱਸ. ਆਈ. ਵਿਕਟਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਬਿਆਸ ਤੋਂ ਡੇਰਾ ਬਿਆਸ ਨੂੰ ਜਾਣ ਵਾਲੀ ਸੜਕ ਤੇ ਇਕ ਬਿਨ੍ਹਾਂ ਨੰਬਰੀ ਮੋਟਰਸਾਈਕਲ ਦਿਖਾਈ ਦਿੱਤਾ ਜਿਸ ਤੇ ਦੋ ਜਣੇ ਸਵਾਰ ਸਨ, ਜੋ ਕਿ ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 600 ਰੁਪਏ ਡਰੱਗ ਮਨੀ ਮਿਲੀ। ਦੋਵੇਂ ਮੁਲਜ਼ਮ ਜਰਮਨ ਸਿੰਘ ਰੋਡਾ ਅਤੇ ਸ਼ਮਸ਼ੇਰ ਸਿੰਘ ਵਾਸੀ ਪਤੀ ਖੂਹੀ ਵੇੜਾ ਸਠਿਆਲਾ ਨਾਲ ਸੰਬੰਧਿਤ ਹਨ। ਐਨ. ਡੀ. ਪੀ. ਐਸ. ਐਕਟ ਅਧੀਨ ਧਾਰਾਵਾਂ 21,27(ਏ), 29 ਨਾਲ ਬਣਦਾ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ।
ਤਾਜ਼ਾ ਖ਼ਬਰਾਂ
Free
ਥਾਣਾ ਬਿਆਸ ਦੀ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਦੋ ਮੁਲਜ਼ਮ ਕੀਤੇ ਕਾਬੂ
ਬਿਆਸ, 24 ਅਕਤੂਬਰ (ਨਰਿੰਦਰ ਸਿੰਘ)- ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ...
ਅਜੀਤ ਡੈਸਕ
24-10-2026