05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੱਤਿਆ ਭਾਰਤੀ ਸਕੂਲ ਵਲੋਂ ਪਿੰਡ ਜਲਾਲਦੀਵਾਲ ’ਚ ਲਗਾਏ ਗਏ ਮਿੰਨੀ ਜੰਗਲ ਦੇ ਵਿਸਥਾਰ ’ਚ ਵੱਡਾ ਯੋਗਦਾਨ

ਰਾਏਕੋਟ, 4 ਅਕਤੂਬਰ (ਸੁਸ਼ੀਲ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਸੱਤਿਆ ਭਾਰਤੀ ਸਕੂਲ ਜਲਾਲਦੀਵਾਲ ਵੱਲੋਂ ਪਿੰਡ ਜਲਾਲਦੀਵਾਲ ਵਿੱਚ ਤਿਆਰ ਕੀਤੇ ਗਏ ਮਿੰਨੀ ਜੰਗਲ ਨੂੰ ਲਗਾਤਾਰ ਵਧਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ। ਸਕੂਲ ਮੁਖੀ ਮੈਡਮ ਰੁਪਿੰਦਰ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਸਾਲ 2024 ਦੌਰਾਨ ਪਿੰਡ ਵਿੱਚ ਮਿੰਨੀ ਜੰਗਲ ਦੀ ਸਥਾਪਨਾ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।

ਅਜੀਤ ਡੈਸਕ 05-10-2026
ਰਾਏਕੋਟ, 4 ਅਕਤੂਬਰ (ਸੁਸ਼ੀਲ)-ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਸੱਤਿਆ ਭਾਰਤੀ ਸਕੂਲ ਜਲਾਲਦੀਵਾਲ ਵੱਲੋਂ ਪਿੰਡ ਜਲਾਲਦੀਵਾਲ ਵਿੱਚ ਤਿਆਰ ਕੀਤੇ ਗਏ ਮਿੰਨੀ ਜੰਗਲ ਨੂੰ ਲਗਾਤਾਰ ਵਧਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ। ਸਕੂਲ ਮੁਖੀ ਮੈਡਮ ਰੁਪਿੰਦਰ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਸਾਲ 2024 ਦੌਰਾਨ ਪਿੰਡ ਵਿੱਚ ਮਿੰਨੀ ਜੰਗਲ ਦੀ ਸਥਾਪਨਾ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਮੌਕੇ ਬੀ.ਪੀ.ਈ.ਓ. ਇਤਬਾਰ ਸਿੰਘ ਨੱਥੋਵਾਲ, ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ, ਸਾਬਕਾ ਸਰਪੰਚ ਜਗਜੀਤ ਸਿੰਘ, ਗ੍ਰਾਮ ਪੰਚਾਇਤ ਮੈਂਬਰ, ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ, ਕਲੱਸਟਰ ਕੋਆਰਡੀਨੇਟਰ ਰਵਿੰਦਰਪਾਲ ਸਿੰਘ ਰੰਧਾਵਾ ਅਤੇ ਭਾਰਤੀ ਫਾਊਂਡੇਸ਼ਨ ਦੇ ਨੁਮਾਇੰਦੇ ਸ਼ਾਮਿਲ ਹੋਏ ਸਨ ਤੇ ਇਸ ਪ੍ਰੋਜੈਕਟ ਤਹਿਤ ਘੱਟੋ-ਘੱਟ 500 ਬੂਟੇ ਲਗਾਉਣ ਦਾ ਟੀਚਾ ਸਫਲਤਾਪੂਰਵਕ ਪੂਰਾ ਕੀਤਾ ਗਿਆ। ਇਸ ਤੋਂ ਬਾਅਦ ਸਾਲ 2025 ਵਿਚ ਹੋਰ 200 ਬੂਟੇ ਲਗਾ ਕੇ ਮਿੰਨੀ ਜੰਗਲ ਦਾ ਦਾਇਰਾ ਵਧਾਇਆ ਗਿਆ। ਸਾਲ 2026 ਦੌਰਾਨ ਵੀ ਇਸ ਹਰਿਆਲੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਰਪੰਚ ਪ੍ਰਿਤਪਾਲ ਸਿੰਘ, ਗ੍ਰਾਮ ਪੰਚਾਇਤ, ਮਨਰੇਗਾ ਮੇਟ ਮੈਡਮ ਬਬਲੀ ਕੌਰ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸੱਤਿਆ ਭਾਰਤੀ ਸਕੂਲ ਜਲਾਲਦੀਵਾਲ ਦੇ ਸਟਾਫ ਨੇ ਮਿਲ ਕੇ 100 ਹੋਰ ਬੂਟੇ ਲਗਾਏ ਹਨ। ਇਸ ਤਰ੍ਹਾਂ ਮਿੰਨੀ ਜੰਗਲ ਨੂੰ ਹੋਰ ਵਿਸਥਾਰ ਦੇਣ ਅਤੇ ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਛੱਡਣ ਲਈ ਅਜਿਹੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ ਵਿਚ ਭਗਤ ਪੂਰਨ ਸਿੰਘ ਮੈਮੋਰੀਅਲ ਸਕੂਲ, ਰਾਜੇਵਾਲ ਦੇ ਵਿਦਿਆਰਥੀਆਂ ਨੇ ਜਿੱਤੇ 22 ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।