26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੁਰਦੁਆਰਾ ਸਾਹਿਬ ਪਾ: ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਨਗਰ ਤੇ ਵਿਦੇਸਾਂ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ 13 ਸ਼੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਈ ਗਈ। ਇਸ ਮੌਕੇ ਨੌਜਆਨ ਪੀੜੀ ਨੂੰ ਸਾਂਭਣ ਬੀਬੀ ਬਲਜੀਤ ਕੌਰ ਅਮਰੀਕਾ ਵਾਲੇ ਅਤੇ ਸਾਰੇ ਪਰਿਵਾਰ ਵਲੋਂ ਰਲ ਮਿਲ ਕੇ 10 ਸਾਲ ਉਮਰ ਤੱਕ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 27-11-2026
ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਨਗਰ ਤੇ ਵਿਦੇਸਾਂ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ 13 ਸ਼੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਈ ਗਈ। ਇਸ ਮੌਕੇ ਨੌਜਆਨ ਪੀੜੀ ਨੂੰ ਸਾਂਭਣ ਬੀਬੀ ਬਲਜੀਤ ਕੌਰ ਅਮਰੀਕਾ ਵਾਲੇ ਅਤੇ ਸਾਰੇ ਪਰਿਵਾਰ ਵਲੋਂ ਰਲ ਮਿਲ ਕੇ 10 ਸਾਲ ਉਮਰ ਤੱਕ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਅਕਾਲ ਗੁਰਮਤਿ ਸੰਗੀਤ ਅਕੈਡਮੀ ਨਵਾਂ ਪਿੰਡ ਕਿਸ਼ਨਪੁਰਾ ਦੇ ਮੁੱਖ ਸੇਵਾਦਾਰ ਗਿਆਨੀ ਸੋਹਣ ਸਿੰਘ ਨੇ ਦੱਸਿਆ ਕਿ ਅਕੈਡਮੀ ਪਿਛਲੇ ਬਹੁਤ ਸਾਲਾਂ ਤੋਂ ਨਿਸਕਾਮ ਸਿੱਖ਼ੀ ਪ੍ਰਚਾਰ ਕਰ ਰਹੀ ਹੈ ਅਤੇ 30 ਵਿਦਿਆਰਥੀ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇੱਥੋਂ ਦੇ ਵਿਦਿਆਰਥੀ ਵਿਦੇਸਾਂ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਤਾ ਭਿੰਦਰ ਕੌਰ, ਭਾਈ ਜਗਤਾਰ ਸਿੰਘ, ਬੀਬੀ ਬਲਜੀਤ ਕੌਰ, ਭਾਈ ਪਰਮਿੰਦਰ ਸਿੰਘ, ਬੀਬੀ ਰਜਨਦੀਪ ਕੌਰ, ਭਾਈ ਭਰਪੂਰ ਸਿੰਘ, ਭਾਈ ਸਤਿਨਾਮ ਸਿੰਘ, ਸੁਖਵਿੰਦਰ ਕੌਰ, ਮਨਿੰਦਰਜੀਤ ਸਿੰਘ, ਬੀਬੀ ਕਮਲਜੀਤ ਕੌਰ ਆਸਟਰੇਲੀਆ ਵਾਲੇ, ਬੀਬੀ ਦਲਵਿੰਦਰ ਕੌਰ, ਭਾਈ ਗੁਰਜੀਤ ਸਿੰਘ, ਬੀਬੀ ਕਰਮਜੀਤ ਕੌਰ, ਦਲਵਿੰਦਰ ਸਿੰਘ ਆਦਿ ਸਮਾਜ ਸੇਵੀ ਸਮੂਹ ਪਰਿਵਾਰਾਂ ਦਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਪ੍ਰਬੰਧਕ ਕਮੇਟੀ ਵਲੋਂ ਸਤਿਕਾਰ ਕੀਤਾ ਗਿਆ। ਇਨ੍ਹਾਂ ਪਰਿਵਾਰ ਵਲੋਂ ਅਤੇ ਮਾਤਾ ਭਿੰਦਰ ਕੌਰ, ਬੀਬੀ ਬਲਜੀਤ ਕੌਰ ਵਲੋਂ ਵੀ ਗ੍ਰੰਥੀ ਸਿੰਘਾਂ, ਸੇਵਾਦਾਰਾਂ ਅਤੇ ਲੰਗਰ ਛਕਾਉਣ ਵਾਲੀਆਂ ਬੀਬੀਆਂ ਦਾ ਵੀ ਸਤਿਕਾਰ ਕੀਤਾ ਗਿਆ। ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਕੀਰਤਨ ਤੇ ਕਵੀਸਰੀ ਰਾਹੀਂ ਗੁਰ ਇਤਿਹਾਸ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭਾਈ ਬਲਦੇਵ ਸਿੰਘ, ਖਜਾਨਚੀ ਗੁਰਬਖਸ ਸਿੰਘ, ਮੈਬਰ ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਜੱਸਾ ਸਿੰਘ, ਜਥੇ. ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਬੇਦੀ, ਭਾਈ ਹਰਕਰਨ ਸਿੰਘ ਪਿੰਕਾ ਸਹਾਰਨ ਮਾਜਰਾ, ਉਸਤਾਦ ਸੋਹਣ ਸਿੰਘ, ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ‘ਮਾਨਵ ਸੇਵਾ ਉੱਤਮ ਸੇਵਾ’ ਸੰਸਥਾ ਨਾਭਾ ਵਲੋਂ ਸਕੂਲੀ ਬੱਚਿਆਂ ਨੂੰ ਵੰਡੇ ਗਏ ਬੂਟ ਅਤੇ ਜੁਰਾਬਾਂ ਅਗਲੀ ਖ਼ਬਰ ਅਸ਼ਟਾਮ ਮਾਮਲੇ ’ਚ ਆਇਆ ਨਵਾਂ ਮੋੜ, ਮੁਕੱਦਮੇ ਵਿਚ ਦਰਜ ਵਿਅਕਤੀਆਂ ਵਿਚੋਂ ਕੁੱਝ ਨੇ ਕੀਤਾ ਅਦਾਲਤ ਦਾ ਰੁੱਖ, ਜ਼ਮਾਨਤ ਅਰਜ਼ੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।