ਸਾਂਝਾ ਫ਼ਰੰਟ ਦੀ ਮੀਟਿੰਗ ਹੋਈ
ਪਾਇਲ, 26 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)- ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਮੰਚ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਵਿਖੇ ਪੰਜਾਬ ਸਰਕਾਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਪੱਧਰ ਤੇ ਰੋਸ ਮੁਜਾਹਰੇ ਦੀ ਕੜੀ ਵਿੱਚ ਉਲੀਕੇ ਪ੍ਰੋਗਰਾਮ ਹੇਠ ਸਰਕਾਰ ਦੀ ਬੇਰੁਖੀ ਦੇ ਵਿਰੋਧ ਚ ਅਰਥੀ ਫੂਕ ਮੁਜਾਹਰੇ ਵਿਧਾਇਕ ਦਫਤਰਾਂ ਦੇ ਘਰਾਂ ਦੇ ਸਾਹਮਣੇ ਸਰਕਾਰ ਦੇ ਪੁਤਲੇ ਫੂਕੇ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਪਾਇਲ, 26 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)- ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਮੰਚ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਵਿਖੇ ਪੰਜਾਬ ਸਰਕਾਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਪੱਧਰ ਤੇ ਰੋਸ ਮੁਜਾਹਰੇ ਦੀ ਕੜੀ ਵਿੱਚ ਉਲੀਕੇ ਪ੍ਰੋਗਰਾਮ ਹੇਠ ਸਰਕਾਰ ਦੀ ਬੇਰੁਖੀ ਦੇ ਵਿਰੋਧ ਚ ਅਰਥੀ ਫੂਕ ਮੁਜਾਹਰੇ ਵਿਧਾਇਕ ਦਫਤਰਾਂ ਦੇ ਘਰਾਂ ਦੇ ਸਾਹਮਣੇ ਸਰਕਾਰ ਦੇ ਪੁਤਲੇ ਫੂਕੇ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸਬ ਤਹਿਸੀਲ ਮਲੌਦ ਤੋਂ ਹੈਡਮਾਸਟਰ ਬਲਦੇਵ ਕ੍ਰਿਸ਼ਨ, ਪ੍ਰੇਮ ਪ੍ਰਕਾਸ਼, ਬਿਜਲੀ ਵਿਭਾਗ ਤੋਂ ਐਸ. ਡੀ. ਓ ਧੰਨਰਾਜ ਸਿੰਘ ਕੋਟ ਪਨੇਚ, ਹਰਭੂਲ ਸਿੰਘ ਰਾਂਣੋ, ਤਰਸੇਮ ਲਾਲ, ਸੁੱਖਵਿੰਦਰ ਸਿੰਘ, ਰਾਮਕਿਸ਼ਨ ਸਿੰਘ, ਸੁਖਦੇਵ ਸਿੰਘ, ਹਰਚਰਨ ਸਿੰਘ, ਕੁਲਵੰਤ ਸਿੰਘ, ਪ੍ਰਧਾਨ ਹਰਪ੍ਰੀਤ ਕੌਰ ਆਸ਼ਾ ਵਰਕਰ, ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਦੋਰਾਹਾ ਤੋਂ ਰਣਜੀਤ ਸਿੰਘ ਟਿਵਾਣਾ , ਰੁਪਿੰਦਰ ਸਿੰਘ ਅੜੇਚਾ, ਇੰਦਰਜੀਤ ਸਿੰਘ ਪਾਇਲ, ਪਵਨ ਕੁਮਾਰ ਪਾਇਲ ਹਾਜ਼ਰ ਸਨ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ 5 ਦਸੰਬਰ ਨੂੰ ਦੁਪਹਿਰ 2 ਵਜੇ ਰੋਸ ਮੁਜਾਹਰਾਂ ਦਾਣਾ ਮੰਡੀ ਪਾਇਲ ਵਿਖੇ ਕੀਤਾ ਜਾਵੇਗਾ।