05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਡਾ. ਜਸਪ੍ਰੀਤ ਸਿੰਘ ਤੇ ਕਾਕਾ ਸਤਵਿੰਦਰ ਸਿੰਘ ਗਰੇਵਾਲ ਵਲੋਂ ਜਗਰੂਪ ਸਿੰਘ ਸੇਹ ਦੀ ਨਿਯੁਕਤੀ ਦਾ ਕੀਤਾ ਸਵਾਗਤ

ਅਜੀਤ ਡੈਸਕ 22-05-2026
ਬੀਜਾ, 21 ਮਈ (ਕਸ਼ਮੀਰਾ ਸਿੰਘ ਬਗਲੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਖੂ ਅੱਖ ਨੇ ਨੌਜਵਾਨ ਦੇ ਦਿਲਾਂ ਦੀ ਧੜਕਣ, ਅਗਾਂਹਵਧੂ ਸੋਚ ਦੇ ਮਾਲਕ, ਪਾਰਟੀ ਦੇ ਵਫ਼ਾਦਾਰ ਮੂਤੋਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਰਿੰਕੂ ਸਰਪੰਚ ਸੇਹ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਨਿਯੁਕਤੀ ਪਾਰਟੀ ਲਈ ਕਾਰਗਰ ਸਾਬਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਐੱਸ ਸੀ . ਵਿੰਗ ਦੇ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਬੀਜਾ, ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹੋਲਡਰ ਤੇ ਨਾਮਵਰ ਬੁਲਾਰਾ, ਸਰਪੰਚ ਜਸਵੀਰ ਕੌਰ ਦੇ ਪਤੀ ਅਵਤਾਰ ਸਿੰਘ ਰਿੰਕੂ ਬੀਜਾਂ ਨੇ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਆਗੂਆਂ ਤੇ ਵਰਕਰਾਂ ਅੰਦਰ ਖ਼ੁਸ਼ੀ ਇਜ਼ਹਾਰ ਕੀਤਾ ਜਾ ਰਿਹਾ ਹੈ | ਉਕਤ ਆਗੂਆਂ ਨੇ ਕਿਹਾ ਸੂਬੇ ਦੇ ਹਰ ਵਰਗ ਦੇ ਲੋਕ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਖ਼ੁਸ਼ ਹਨ | ਜਿਸ ਕਰਕੇ 2027ਵਿਚ ਵੀ ਆਪ ਸਰਕਾਰ ਨੂੰ ਲਿਆਉਣ ਦਾ ਲੋਕਾਂ ਨੇ ਮਨ ਬਣਾ ਲਿਆ ਹੈ | ਇਸ ਨਿਯੁਕਤੀ ਦਾ ਨਰਾਤਾ ਸਿੰਘ ਬੰਬ, ਬਲਾਕ ਸੰਮਤੀ ਮੈਬਰ ਮਨਦੀਪ ਸਿੰਘ ਮੋਨੂੰ ਸਵੈਚ ਬਗ਼ਲੀ, ਸੁਰਜੀਤ ਸਿੰਘ ਸਰਪੰਚ ਮਹਿੰਦੀਪੁਰ, ਕਰਮਜੀਤ ਸਿੰਘ ਰਾਜਾ, ਪਰਮਜੀਤ ਸਿੰਘ ਪੰਮਾ ਬੀਜਾ, ਸੁਰਜੀਤ ਸਿੰਘ ਪੰਚ ਬੀਜਾ, ਸੋਨੀ ਸੁਲਤਾਨਪੁਰ, ਬਿੱਟੂ ਹਰਬੰਸਪੁਰਾ, ਸੁਖਵਿੰਦਰ ਸਿੰਘ ਚਾਵਾ, ਸਾਇੰਸ ਕੁਲਾਰ ਬੀਜਾ ਆਦਿ ਨੇ ਭਰਵਾਂ ਸਵਾਗਤ ਕੀਤਾ |
ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਦੇ ਰਿਕਾਰਡ ਕੀਪਰ ਜਸਪਾਲ ਸਿੰਘ ਪੂਰਬਾ ਬਣੇ ਗੁਰਦੁਆਰਾ ਸਾਹਿਬ ਇੰਸਪੈਕਟਰ ਅਗਲੀ ਖ਼ਬਰ ਸਖ਼ਤ ਗਰਮੀ ਦੇ ਮੱਦੇਨਜ਼ਰ ਮਾਪਿਆਂ ਵਲੋਂ ਵਿਦਿਆਰਥੀਆਂ ਨੂੰ ਤੁਰੰਤ ਛੁੱਟੀਆਂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।