ਪਾਇਲ, 7 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਵਿਖੇ ਸ਼ਹੀਦ ਕੈਪਟਨ ਮਨਜੀਤ ਸਿੰਘ ਗਿੱਲ ਦੀ ਬਰਸੀ ਮਨਾਈ ਗਈ | ਇਸ ਸਮੇਂ ਕੈਪਟਨ ਮਨਜੀਤ ਸਿੰਘ ਗਿੱਲ ਦੇ ਭਰਾ ਬਲਜੀਤ ਸਿੰਘ ਸਾਬਕਾ ਸਰਪੰਚ ਵਿਦਿਆਰਥੀਆਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕੈਪਟਨ ਮਨਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਸਰਪੰਚ ਯਾਦਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਧਿਆਪਕਾਂ ਮਾਪਿਆਂ ਤੇ ਸ਼ਹੀਦਾਂ ਦਾ ਹਮੇਸ਼ਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਲੈਕ. ਸੁਖਦੀਪ ਕੌਰ ਨੇ ਵਿਦਿਆਰਥੀਆਂ ਨੂੰ ਕੈਪਟਨ ਮਨਜੀਤ ਸਿੰਘ ਗਿੱਲ ਦੀ ਸ਼ਹੀਦੀ ਦੇ ਸਬੰਧ ਵਿਚ ਸੰਬੋਧਿਤ ਕੀਤਾ |ਾ ਸਟੇਜ ਦਾ ਸੰਚਾਲਨ ਲੈਕ. ਜਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ, ਜਿਸ ਦੀ ਤਿਆਰੀ ਤਲਵਿੰਦਰ ਕੌਰ ਵਲੋਂ ਕਰਵਾਈ ਗਈ | ਇਸ ਦੌਰਾਨ ਸੇਵਾ ਟਰੱਸਟ ਯੂ ਕੇ ਇੰਡੀਆ ਵਲੋਂ ਸਾਲਾਨਾ ਪ੍ਰੀਖਿਆਵਾਂ 'ਚ ਪਹਿਲੇ ਤਿੰਨ ਸਥਾਨ ਤੇ ਆਉਣ ਵਾਲਿਆ ਨੂੰ 21 ਕਿਟ ਬਸਤਿਆਂ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਰੀਤੂ ਆਨੰਦ ਨੇ ਪਿੰਡ ਦੇ ਹਾਜ਼ਰ ਸਾਰੇ ਮੁੱਖ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਤੇ ਸੇਵਾ ਟਰੱਸਟ ਯੂ ਕੇ ਦਾ ਧੰਨਵਾਦ ਕੀਤਾ | ਇਸ ਮੌਕੇ ਬਲਜੀਤ ਸਿੰਘ ਸਾਬਕਾ ਸਰਪੰਚ, ਯਾਦਵਿੰਦਰ ਸਿੰਘ ਸਰਪੰਚ ਤੇ ਮੈਂਬਰ ਗ੍ਰਾਮ ਪੰਚਾਇਤ ਧਮੋਟ, ਐਸ. ਐਮ. ਸੀ. ਚੇਅਰਮੈਨ ਬਲਵਿੰਦਰ ਕੌਰ ਤੇ ਮੈਂਬਰ, ਸੇਵਾ ਟਰੱਸਟ ਯੂ ਕੇ ਇੰਡੀਆ ਵਲੋ ਸਿਵੀ ਅਗਰਵਾਲ, ਪਿੰਡ ਦੇ ਪਤਵੰਤੇ ਸੱਜਣ ਤੇ ਸਮੂਹ ਸਟਾਫ਼ ਹਾਜ਼ਰ ਸਨ |