ਦੀ ਝੱਮਟ ਦੁੱਧ ਉਤਪਾਦਕ ਸਹਿਕਾਰੀ ਸਭਾ ’ਚ ਬੋਨਸ ਵੰਡ ਸਮਾਗਮ ਕਰਵਾਇਆ
ਮਲੌਦ, 9 ਨਵੰਬਰ (ਦਿਲਬਾਗ ਸਿੰਘ ਚਾਪੜਾ)- ਦੀ ਝੱਮਟ ਵੁਮੈਨ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਸਲਾਨਾ ਬੋਨਸ ਵੰਡ ਸਮਾਗਮ ਪ੍ਰਧਾਨ ਕਮਲਜੀਤ ਕੌਰ ਝੱਮਟ ਤੇ ਸਰਪੰਚ ਬਲਜੀਤ ਸਿੰਘ ਝੱਮਟ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਦੁੱਧ ਉਤਪਾਦਕਾ ਨੂੰ ਸਭਾ ਦੇ 3 ਲੱਖ 94 ਹਜ਼ਾਰ ਮੁਨਾਫ਼ੇ ਵਿੱਚੋਂ ਇੱਕ ਲੱਖ 74 ਹਜ਼ਾਰ ਰੁਪਏ ਮੁਨਾਫ਼ਾ ਵੰਡਿਆ ਗਿਆ।
ਅਜੀਤ ਡੈਸਕ
10-11-2026