ਦੋਰਾਹਾ, 7 ਮਈ (ਮਨਜੀਤ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਅਤੇ ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਦੀ ਅਗਵਾਈ ਅਤੇ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ 'ਚ ਦੋਰਾਹਾ ਵਿਖੇ ਪੱਛਮੀ ਬੰਗਾਲ, ਅਸਾਮ, ਪਡੂਚੇਰੀ ਅਤੇ ਦੂਜੇ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਦੋਰਾਹਾ ਦੇ ਬਾਜ਼ਾਰ 'ਚ ਲੱਡੂ ਵੰਡੇ ਗਏ | ਜਿਸ ਵਿੱਚ ਉਚੇਚੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਹਾਜ਼ਰੀ ਲਵਾਈ ਅਤੇ ਇਸ ਮੌਕੇ ਚੀਮਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਬਹੁਤ ਦੁਖੀ ਹੋ ਕੇ ਪੱਛਮੀ ਬੰਗਾਲ ਦੇ ਕੁਸ਼ਾਸਨ ਤੋਂ ਤੰਗ ਹੋ ਕੇ ਅੱਜ ਬਹੁਤ ਵੱਡਾ ਫ਼ੈਸਲਾ ਕਰਕੇ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਚੁਣਿਆ ਹੈ | ਇਸ ਮੌਕੇ ਜਨਰਲ ਸਕੱਤਰ ਜਤਿੰਦਰ ਸ਼ਰਮਾ ਮੀਤ ਪ੍ਰਧਾਨ ਅਸ਼ੀਸ਼ ਸੂਤ ਮੀਤ ਪ੍ਰਧਾਨ ਨਰੇਸ਼ ਆਨੰਦ ਕੋਆਰਡੀਨੇਟਰ ਵਿਨੇ ਸੂਦ ਮਨਪ੍ਰੀਤ ਸਿੰਘ ਰੋਲ ਜਗਤਾਰ ਸਿੰਘ ਕੂਕਾ ਰਾਜ ਲਾਲੀ, ਗੁਰਵਿੰਦਰ ਸਿੰਘ ਬੰਟੀ, ਪਾਲ ਮਸ਼ਾਲ, ਕੁਲਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਹਨੀ ਚੀਮਾ, ਸੁਪਿੰਦਰ ਸਿੰਘ, ਭਜਨ ਸਿੰਘ ਚਾਪੜਾ, ਰਾਹੁਲ, ਰਾਹੁਲ ਮਿਸ਼ਰਾ ਤਿਵਾੜੀ ਤੇ ਵਰਕਰ ਹਾਜ਼ਰ ਸਨ |