ਮਲੌਦ, 7 ਮਈ (ਦਿਲਬਾਗ ਸਿੰਘ ਚਾਪੜਾ)-ਪਿੰਡ ਚਾਪੜਾ ਦੇ ਵਸਨੀਕ ਹਬੀਬ ਖਾਂ ਪੁੱਤਰ ਰਮਜ਼ਾਨ ਖਾਂ ਨੇ ਪੁਲਿਸ ਨੂੰ ਦਿੱਤੀ ਇਕ ਲਿਖਤੀ ਦਰਖਾਸਤ ਵਿਖਾਉਂਦਿਆਂ ਦੱਸਿਆ ਕਿ ਉਸ ਦਾ ਨਿਕਾਹ ਸਮੀਰਨ ਵਾਸੀ ਪਿੰਡ ਸਮੈਲ ਬਸਤੀ, ਮੰਡਿਆਲਾ ਰੋਡ, ਜਮਾਲਪੁਰਾ ਜ਼ਿਲ੍ਹਾ ਮਲੇਰਕੋਟਲਾ ਨਾਲ ਹੋਈ ਸੀ | ਨਕਾਹ ਤੋਂ 9 ਦਿਨ ਬਾਅਦ ਜਦੋਂ ਉਹ ਘਰ ਨਹੀਂ ਸਨ ਤਾਂ ਘਰ ਵਿੱਚ ਪਈ 62000 ਦੀ ਨਕਦੀ, ਜੋ ਉਸੇ ਦਿਨ ਉਨ੍ਹਾਂ ਨੇ ਮੱਝ ਵੇਚ ਕੇ ਪ੍ਰਾਪਤ ਕੀਤੀ ਸੀ ਅਤੇ ਘਰ ਵਿੱਚ ਪਏ ਗਹਿਣੇ ਗ਼ਾਇਬ ਸਨ ਅਤੇ ਉਸਦੀ ਪਤਨੀ ਕਿਸੇ ਅਗਿਆਤ ਕਾਰ ਸਵਾਰ ਨਾਲ ਫ਼ਰਾਰ ਸੀ | ਉਨ੍ਹਾਂ ਕਿਹਾ ਕਿ ਜਿਸ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ | ਹਬੀਬ ਖਾਂ ਨੇ ਦੱਸਿਆ ਕਿ ਉਨ੍ਹਾਂ ਨੇ ਥਾਣੇ ਵਿੱਚ ਵੀ ਦਰਖਾਸਤ ਦਿੱਤੀ ਹੋਈ ਹੈ ਪਰ ਅੱਜ ਤੱਕ ਉਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹ ਕਿਸ ਨਾਲ ਕਿੱਥੇ ਚਲੀ ਗਈ ਅਤੇ ਕਿਥੇ ਰਹਿ ਰਹੀ ਹੈ |