ਮਾਛੀਵਾੜਾ ਸਾਹਿਬ, 7 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਰਤੀਪੁਰ ਰੋਡ 'ਤੇ ਲੰਘੀ 1 ਮਈ ਨੂੰ ਨੌਜਵਾਨਾਂ ਵਿਚਕਾਰ ਹੋਈ ਖ਼ੂਨੀ ਝੜਪ ਦੌਰਾਨ ਪਿੰਡ ਹੇਡੋਂ ਬੇਟ ਦੇ ਗਗਨਦੀਪ ਸਿੰਘ ਦਾ ਕਤਲ ਹੋ ਗਿਆ ਸੀ, ਜਿਸ 'ਚ ਪੁਲਿਸ ਨੇ ਇਸ ਮਾਮਲੇ ਵਿਚ ਇੱਕ ਹੋਰ ਵਿਅਕਤੀ ਕਾਬਲ ਸਿੰਘ ਉਰਫ਼ ਪੁਨੂੰ ਨੂੰ ਕਾਬੂ ਕੀਤਾ ਹੈ | ਸਮਰਾਲਾ ਦੇ ਡੀ. ਐੈੱਸ. ਪੀ. ਪਿ੍ਤਪਾਲ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਗਗਨਦੀਪ ਸਿੰਘ ਕਤਲ ਮਾਮਲੇ 'ਚ ਹੁਣ ਤੱਕ 5 ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਕਤਲ ਤੋਂ ਪਹਿਲਾਂ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿਚ ਸਮਾਂ ਬੰਨ੍ਹ ਕੇ ਲੜਨ ਦੀ ਗੱਲ ਕੀਤੀ ਗਈ ਸੀ ਉਹ ਕਾਬਲ ਸਿੰਘ ਉਰਫ਼ ਪੁਨੂੰ ਸੀ | ਉਨ੍ਹਾਂ ਕਿਹਾ ਕਿ ਇਸ ਕਤਲ ਘਟਨਾ ਵਿਚ ਕਾਬਲ ਸਿੰਘ ਪੁਨੂੰ ਮੁੱਖ ਮੁਲਜ਼ਮਾਂ 'ਚੋਂ ਸੀ | ਡੀ.ਐੱਸ.ਪੀ. ਨੇ ਦੱਸਿਆ ਕਿ ਕਤਲ ਮਾਮਲੇ ਵਿਚ ਹੋਰ ਵੀ ਜੋ ਬਾਕੀ ਮੁਲਜ਼ਮ ਹਨ ਉਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਪੁਲਿਸ ਟੀਮਾਂ ਵਲੋਂ ਇਸ ਸਬੰਧੀ ਛਾਪੇਮਾਰੀ ਜਾਰੀ ਹੈ | ਇਸ ਮੌਕੇ ਉਨ੍ਹਾਂ ਨਾਲ ਥਾਣਾ ਮੁਖੀ ਪਵਿੱਤਰ ਸਿੰਘ, ਮੁੱਖ ਮੁਨਸ਼ੀ ਸੁਖਦੀਪ ਸਿੰਘ ਹਾਜ਼ਰ ਸਨ |