ਰਾੜਾ ਸਾਹਿਬ, 1 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਵਿਖੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਨਵੀਂ ਖੋਲੀ ਗਈ ਬਰਾਂਚ ਨੰ. 211 ਦਾ ਉਦਘਾਟਨ ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਅਮਰ ਸਿੰਘ ਅਤੇ ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਸੰਤ ਅਮਰ ਸਿੰਘ ਤੇ ਲੱਖਾ ਪਾਇਲ ਨੂੰ ਸਮੂਹ ਬੈਂਕ ਸਟਾਫ਼ ਵੱਲੋਂ ਬਰਾਂਚ ਹੈੱਡ ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਚਮਕੌਰ ਸਿੰਘ ਘਣਗਸ ,ਸਰਪੰਚ ਜਗਜੀਤ ਸਿੰਘ ਰਾੜਾ ਸਾਹਿਬ, ਸਰਪੰਚ ਮਨਦੀਪ ਸਿੰਘ ਕਟਾਹਰੀ, ਹਰਭਜਨ ਸਿੰਘ ਸਾਬਕਾ ਸਰਪੰਚ ਕਟਾਹਰੀ, ਦਾਰਾ ਸਿੰਘ ਰਾੜਾ ਸਾਹਿਬ, ਮਨੀ ਸਰਪੰਚ ਭੀਖੀ, ਗੁਰਸੇਵਕ ਸਿੰਘ ਭੀਖੀ, ਕਮਿੱਕਰ ਸਿੰਘ ਘਣਗਸ, ਜਸਪਿੰਦਰ ਸਿੰਘ ਘਣਗਸ, ਹੈਪੀ ਸਰਪੰਚ ਖੱਟੜਾ, ਪ੍ਰਧਾਨ ਹਰਮਹਿੰਦਰ ਸਿੰਘ ਡੇਵੀ ਘਲੋਟੀ, ਮਾ. ਭੁਪਿੰਦਰ ਸਿੰਘ, ਬੱਬੂ ਪੰਚ ਰਾੜਾ ਸਾਹਿਬ, ਕੁਲਵੰਤ ਸਿੰਘ ਭੀਖੀ ਸਮੇਤ ਮਨਵੀਰ ਸਿੰਘ, ਸੁਖਵਿੰਦਰ ਸਿੰਘ, ਰਵਨੀਕ ਨਾਇਰ, ਬਰਿੰਦਰ ਆਦਿ ਬੈਂਕ ਸਟਾਫ ਸ਼ਾਮਿਲ ਸੀ |