18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਘਲੋਟੀ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ ਹੋਇਆ

ਅਜੀਤ ਡੈਸਕ 02-04-2026
ਰਾੜਾ ਸਾਹਿਬ, 1 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘਲੋਟੀ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ | ਜਿਸ ਵਿੱਚ ਅਗਾਂਹਵਧੂ ਸੋਚ ਨਾਲ ਭਰਪੂਰ ਵੰਨ ਸੁਵੰਨੀਆਂ ਕਲਾ ਕਿ੍ਤਾਂ ਦੀ ਪੇਸ਼ਕਾਰੀ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਲਈ ਖਿੱਚ ਦਾ ਕੇਂਦਰ ਰਹੀਆਂ | ਡਾ. ਸੋਮਪਾਲ ਹੀਰਾ ਨੇ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਦੀ ਰੁਲ ਰਹੀ ਜੁਆਨੀ ਦੀ ਗਾਥਾ ਨੂੰ ਪੇਸ਼ ਕਰਦਾ ਨਾਟਕ ਛੱਲਾ ਪੇਸ਼ ਕੀਤਾ | ਟੋਨੀ ਖੱਟੜਾ ਦੀ ਨਿਰਦੇਸ਼ਨਾ ਹੇਠ ਖੇਡਿਆ ਨਾਟਕ 'ਸਰਹੱਦਾਂ ਹੋਰ ਵੀ ਨੇ' ਨੇ ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨੀ ਦੀ ਦਾਸਤਾਨ ਨੂੰ ਬਾਖ਼ੂਬੀ ਬਿਆਨਿਆ | ਗੁਰਬੰਤ ਰੰਧਾਵੇ ਨੇ ਡੋਬਲੀਏ ਨਾਟਕ ਰਾਹੀ ਹਾਜ਼ਰੀ ਲਵਾਈ | ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਵਲੋਂ ਇਨਕਲਾਬੀ ਅਤੇ ਸਭਿਆਚਾਰਕ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਅਵਾਮੀ ਰੰਗ ਮੰਚ ਸਿਹੋੜਾ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਤੇ ਕੋਰੀਓਗਰਾਫੀ ਪੇਸ਼ ਕੀਤੀ | ਰਾਜਵੀਰ ਘਲੋਟੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ | ਸਾਬਕਾ ਸਰਪੰਚ ਰੰਗਕਰਮੀ ਹਰਜੀਤ ਸਿੰਘ ਵੈਦ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਸਮੇਂ ਗੁਰਵਿੰਦਰ ਸਿੰਘ ਟੀਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਮੋਹਿੰਦਰ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਹਰੀ ਸਿੰਘ ਨੰਬਰਦਾਰ, ਨਵਦੀਪ ਸਿੰਘ, ਕਾਲਾ ਪੰਚ, ਗਗਨਦੀਪ ਕੌਰ, ਜਸਪ੍ਰੀਤ ਸਿੰਘ, ਵੰਤ ਘੁਡਾਣੀ, ਸ਼ਾਇਰ ਗੁਰਮੀਤ ਘਣਗਸ, ਹਰਪ੍ਰੀਤ ਸਿੰਘ ਰਿੰਪੀ ਸਾਬਕਾ ਬਲਾਕ ਸੰਮਤੀ ਮੈਂਬਰ, ਜਗਦੇਵ ਸਿੰਘ ਸਾਬਕਾ ਪੰਚ, ਨਬੀ ਮੁਹੰਮਦ, ਮੋਹਣ ਸਿੰਘ ਪੰਚ, ਹਰਬੰਸ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ, ਰਾਮ ਪਿਆਰਾ ਸਿੰਘ, ਮਾਸਟਰ ਭੁਪਿੰਦਰ ਸਿੰਘ ਅਤੇ ਮਾਸਟਰ ਮੋਹਿੰਦਰ ਸਿੰਘ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ | ਦਰਸ਼ਕਾਂ ਨੇ ਦੇਰ ਰਾਤ ਤੱਕ ਨਾਟਕਾਂ ਅਤੇ ਹੋਰ ਵੰਨਗੀਆਂ ਦਾ ਅਨੰਦ ਮਾਣਿਆ |
ਪਿਛਲੀ ਖ਼ਬਰ ਸਾਹਨੇਵਾਲ 'ਚ ਭਾਰੀ ਵਾਹਨਾਂ ਦੀ ਹੁਣ 10 ਅਪ੍ਰੈਲ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਰਹੇਗੀ ਬੰਦ... ਅਗਲੀ ਖ਼ਬਰ ਰਾੜਾ ਸਾਹਿਬ ਵਿਖੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਨਵੀਂ ਖੁੱਲ੍ਹੀ ਬਰਾਂਚ ਦਾ ਸੰਤ ਅਮਰ ਸਿੰਘ ਤੇ ਲੱਖਾ ਪਾਇਲ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।