18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਾਹਨੇਵਾਲ 'ਚ ਭਾਰੀ ਵਾਹਨਾਂ ਦੀ ਹੁਣ 10 ਅਪ੍ਰੈਲ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਰਹੇਗੀ ਬੰਦ

ਅਜੀਤ ਡੈਸਕ 02-04-2026
ਸਾਹਨੇਵਾਲ, 1 ਅਪ੍ਰੈਲ (ਹਨੀ ਚਾਠਲੀ)-ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ, ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਅਤੇ ਜ਼ਿਲ੍ਹਾ ਪ੍ਰਧਾਨ ਲਾਲੀ ਹਰਾ ਨੇ ਦੱਸਿਆ ਕਿ ਸਾਹਨੇਵਾਲ ਕਸਬੇ 'ਚ ਟਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਕਰਵਾਉਣ ਲਈ ਬੀਤੇ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ, ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਨਾਲ ਰਾਬਤਾ ਕਾਇਮ ਕਰ ਕੇ ਵੱਡੇ ਵਾਹਨਾਂ ਦੀ ਦਿਨ ਵੇਲੇ ਰੋਕ ਲਗਾਉਣ ਲਈ ਕਹਿ ਦਿੱਤਾ ਗਿਆ ਤਾਂ ਪ੍ਰਸ਼ਾਸਨ ਵਲੋਂ ਇਸ ਟਰੈਫਿਕ ਸੰਬੰਧੀ ਸਖ਼ਤੀ ਨਾਲ ਕਦਮ ਚੁੱਕਦੇ ਹੋਏ ਇਹ ਨਿਰਦੇਸ਼ ਜਾਰੀ ਕਰ ਦਿੱਤੇ ਕਿ ਸਾਹਨੇਵਾਲ 'ਚ 27 ਤੋਂ 31 ਮਾਰਚ ਤੱਕ ਕੁੱਝ ਦਿਨਾਂ ਲਈ ਭਾਰੀ ਵਾਹਨਾਂ 'ਤੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਰਹੇਗੀ ਤੇ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਵੱਡੇ ਵਾਹਨਾਂ ਦੀ ਇਸ ਰੋਡ ਉੱਪਰ ਐਂਟਰੀ ਹੋਣ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਹਨੇਵਾਲ 'ਚ ਭਾਰੀ ਵਾਹਨਾਂ ਦੀ ਆਵਾਜਾਈ ਦੀ ਰੋਕ ਲਈ ਨਵੇਂ ਹੁਕਮਾਂ ਅਨੁਸਾਰ ਹੁਣ ਇਹ ਤਾਰੀਖ਼ 10 ਅਪ੍ਰੈਲ ਤੱਕ ਵਾਧਾ ਕਰ ਕੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਕਰਨ ਦੇ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਜੋ ਵੀ ਵੱਡੇ ਵਾਹਨ ਸਾਹਨੇਵਾਲ ਚੌਂਕ ਵਿਚ ਆਉਂਦੇ ਹਨ ਤਾ ਉਨ੍ਹਾਂ ਵੱਡੇ ਵਾਹਨ ਦੇ ਚਾਲਕਾਂ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਕਿਸੇ ਹੋਰ ਰਸਤੇ ਰਾਹੀਂ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਵੱਡੇ ਵਾਹਨਾਂ ਦੀ ਨੋ ਐਂਟਰੀ ਸੰਬੰਧੀ ਬੈਨਰ ਵੀ ਸਾਹਨੇਵਾਲ ਦੇ ਆਸ ਪਾਸ ਸੜਕਾਂ 'ਤੇ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਗੱਡੀਆਂ, ਫਾਇਰ ਬਿ੍ਗੇਡ, ਐਂਬੂਲੈਂਸ, ਦੁੱਧ ਵਾਲੀਆਂ ਗੱਡੀਆਂ, ਐੱਲ. ਪੀ. ਜੀ. ਵਾਲੀਆਂ ਗੱਡੀਆਂ, ਸਬਜ਼ੀਆਂ ਅਤੇ ਅਨਾਜ ਵਾਲੀਆਂ ਗੱਡੀਆਂ ਨੂੰ ਇਸ ਰੋਡ ਤੇ ਲੰਘਣ ਲਈ ਛੋਟ ਦਿੱਤੀ ਗਈ ਹੈ | ਇਸ ਮੌਕੇ ਭੋਲਾ, ਵਿਜੇ, ਕਾਲਾ ਤੇ ਲਾਲੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ, ਮੰਤਰੀ ਮੁੰਡੀਆਂ ਦਾ ਜਿਨ੍ਹਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ, ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਨਾਲ ਰਾਬਤਾ ਕਾਇਮ ਕਰ ਕੇ ਸਾਹਨੇਵਾਲ ਕਸਬੇ 'ਚ ਭਾਰੀ ਵਾਹਨਾਂ ਦੇ ਆਉਣ ਜਾਣ ਲਈ 10 ਅਪ੍ਰੈਲ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰਵਾਇਆ ਹੈ | ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਵੱਡੇ ਵਾਹਨਾਂ ਦੀ ਸਾਹਨੇਵਾਲ 'ਚ ਨੋ ਐਂਟਰੀ ਕਰਨ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ |
ਪਿਛਲੀ ਖ਼ਬਰ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਿੰਡ ਘਲੋਟੀ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।