ਖੰਨਾ, 1 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐਸ. ਸੀਨੀਅਰ ਸੈਕੰਡਰੀ ਸਕੂਲ ਵਿੱਚ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ | ਸਕੂਲ ਦਾ ਨਤੀਜਾ 98.87% ਰਿਹਾ | ਇਸ ਸਮਾਗਮ ਵਿੱਚ ਐਲ. ਆਈ. ਸੀ. ਦੇ ਡਿਵੈਲਪਮੈਂਟ ਅਫ਼ਸਰ ਗੁਰਸ਼ਰਨ ਸਿੰਘ ਬਵੇਜਾ ਨੇ ਮੁੱਖ ਮਹਿਮਾਨ ਦੇ ਤੋਰ 'ਤੇ ਸ਼ਿਰਕਤ ਕੀਤੀ | ਇਸ ਸਮੇਂ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ, ਵਾਇਸ ਪ੍ਰਧਾਨ ਨਵੀਨ ਥੰਮਨ, ਸਕੂਲ ਮੈਨੇਜਰ ਮੋਹਿਤ ਗੋਇਲ ਪੋਂਪੀ, ਸਿੱਖਿਆ ਸ਼ਾਸਤਰੀ ਲੋਕ ਨਾਥ ਅਤੇ ਉਮਾ ਦੱਤ ਸ਼ਰਮਾ ਉਚੇਚੇ ਤੌਰ 'ਤੇ ਪਹੁੰਚੇ | ਪਿ੍ੰਸੀਪਲ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਰੇ ਸਾਲ ਦੀਆਂ ਵਿੱਦਿਅਕ ਅਤੇ ਸਕੂਲ ਦੀਆਂ ਬਾਕੀ ਗਤੀਵਿਧੀਆਂ ਦੱਸਦੇ ਹੋਏ ਪੁਜ਼ੀਸ਼ਨ ਹੋਲਡਰ ਵਿਦਿਆਰਥੀਆ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਇਹ ਸ਼ਾਨਦਾਰ ਨਤੀਜਾ ਅਧਿਆਪਕਾਂ ਦੀ ਲਗਨ ਅਤੇ ਸਖ਼ਤ ਮਿਹਨਤ ਅਤੇ ਵਿਦਿਆਰਥੀਆ ਦੇ ਅਨੁਸ਼ਾਸਨ ਦਾ ਸਿੱਟਾ ਹੈ | ਮੁੱਖ ਮਹਿਮਾਨ ਨੇ ਸਕੂਲ ਦਾ ਸ਼ਾਨਦਾਰ ਨਤੀਜਾ ਦੇਖਦੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਅਤੇ ਉੱਨਤ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਏ. ਐਸ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ ਨੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲਿਆ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਬੋਰਡ ਦੀਆਂ ਜਮਾਤਾਂ ਵਿਚੋਂ ਵੀ ਸ਼ਾਨਦਾਰ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਹੋਰ ਕਿਹਾ ਕਿ ਸਾਡੇ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯੋਗਦਾਨ ਦਿੱਤਾ ਜਾਵੇਗਾ | ਸਕੂਲ ਮੈਨੇਜਰ ਮੋਹਿਤ ਗੋਇਲ ਪੋਮਪੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਾਸ ਹੋਣ ਵਾਲੇ ਵਿਦਿਆਰਥੀਆ ਨੂੰ ਪੜਾਈ ਵਿੱਚ ਹੋਰ ਮਿਹਨਤ ਕਰਨ ਲਈ ਕਿਹਾ | ਇਸ ਸਲਾਨਾ ਨਤੀਜੇ ਵਿੱਚ ਛੇਵੀਂ ਵਿਚੋਂ ਸਵਿਤਾ ਕੁਮਾਰੀ ਅਤੇ ਅਵਰੀਤ ਕੌਰ ਨੇ ਪਹਿਲਾ ਸਥਾਨ ਮਨੀਸ਼ ਕੁਮਾਰ ਅਤੇ ਗੁਰਪਾਲ ਸਿੰਘ ਨੇ ਦੂਜਾ ਸਥਾਨ, ਸੰਜੂ ਅਤੇ ਕਰਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸੱਤਵੀ ਜਮਾਤ ਵਿੱਚੋ ਲਕਸ਼ਮੀ ਅਤੇ ਸੋਮਲ ਨੇ ਪਹਿਲਾ ਸਥਾਨ, ਕੁੰਦਨ ਕੁਮਾਰ ਅਤੇ ਸਤਪ੍ਰਕਾਸ਼ ਨੇ ਦੂਜਾ ਸਥਾਨ, ਨੋਨਿਸ਼ਕਾ ਅਤੇ ਸੋਨੂੰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਨੌਵੀ ਜਮਾਤ ਵਿਚੋਂ ਪਿ੍ੰਸਦੀਪ ਸਿੰਘ ਨੇ ਪਹਿਲਾ ਯੁਵਰਾਜ ਖੋਸਲਾ ਨੇ ਦੂਜਾ ਅਤੇ ਅਨੂਪਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗਿਆਰ੍ਹਵੀਂ ਮੈਡੀਕਲ ਅਤੇ ਨਾਨ -ਮੈਡੀਕਲ ਗਰੁੱਪ ਵਿਚੋਂ ਅਰਸ਼ਦੀਪ ਕੋਰ ਨੇ ਪਹਿਲਾ ਅਤੇ ਮਹਿਕਪ੍ਰੀਤ ਕੌਰ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਅਤੇ ਅਜੈਪ੍ਰੀਤ ਸਿੰਘ ਗੁਰੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਗਿਆਰ੍ਹਵੀਂ ਕਾਮਰਸ ਗਰੁੱਪ ਵਿੱਚ ਲਕਸ਼ਿਤਾ ਨੇ ਪਹਿਲਾ ਸਥਾਨ ਅੰਜਲੀ ਨੇ ਦੂਸਰਾ, ਪ੍ਰਾਚੀ ਅਤੇ ਅਕਿੰਤ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਗਿਆਰਵੀ ਆਰਟਸ ਗਰੁੱਪ ਵਿਚੋਂ ਤਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸ਼ਬਨਮ ਨੇ ਦੂਜਾ ਸਥਾਨ ਅਤੇ ਨਵਜੋਤ ਕੌਰ ਅਤੇ ਗੁਰਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਸਾਰੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ, ਟਰਾਫ਼ੀਆਂ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ |