ਬੀਜਾ, 1 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਗੁਰਚਰਨ ਸਿੰਘ ਸਵੈਚ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦਾ ਛੋਟਾ ਪੁੱਤਰ ਰਣਜੀਤ ਸਿੰਘ ਲਵਲੀ ਦਾ ਇੱਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਜਦੋਂ ਇਸ ਦੁਖਦਾਈ ਖ਼ਬਰ ਦਾ ਪਤਾ ਲੱਗਾ ਤਾਂ ਇਲਾਕੇ ਤੇ ਨਗਰ ਅੰਦਰ ਦੁੱਖ ਦੀ ਲਹਿਰ ਦੌੜ ਗਈ | ਜਥੇ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਬਗ਼ਲੀ ਕਲਾਂ ਵਿਖੇ ਸਿਆਸੀ, ਗੈਰ ਸਿਆਸੀ, ਨਗਰ ਨਿਵਾਸੀ ਤੇ ਇਲਾਕੇ ਦੇ ਲੋਕਾਂ ਨੇ ਜਾ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ | ਪਰਿਵਾਰਕ ਮੈਂਬਰਾਂ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਅਕਾਲੀ ਦਲ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਇੰਜ. ਜਗਦੇਵ ਸਿੰਘ ਬੋਪਾਰਾਏ, ਰੁਪਿੰਦਰ ਸਿੰਘ ਰਾਜਾ ਗਿੱਲ, ਇੰਦਰਜੀਤ ਸਿੰਘ ਲੋਪੋਂ, ਗੁਰਪ੍ਰੀਤ ਸਿੰਘ ਭੱਟੀ, ਬਰਜਿੰਦਰ ਸਿੰਘ ਬੱਬਲੂ, ਅਜਮੇਰ ਸਿੰਘ ਪੂਰਬਾ, ਬਲਵਿੰਦਰ ਸਿੰਘ ਬੰਬ, ਮਨਦੀਪ ਸਿੰਘ ਮੋਨੂੰ, ਬੇਅੰਤ ਸਿੰਘ ਬਲਾਲਾ, ਜਥੇਦਾਰ ਸਰਬੰਸ ਸਿੰਘ ਮਾਣਕੀ, ਜਗਮੇਲ ਸਿੰਘ ਬੌਂਦਲੀ, ਸੁਰਜੀਤ ਸਿੰਘ ਪੂਰਬਾ, ਮਨਪ੍ਰੀਤ ਸਿੰਘ ਰਾਜਾ ਸਰਪੰਚ, ਚਰਨਜੀਤ ਸਿੰਘ ਬਿਜਲੀਪੁਰ, ਜਸਵੰਤ ਸਿੰਘ ਜੱਸੀ ਦਹੇੜੂ, ਹਰਮਿੰਦਰ ਸਿੰਘ ਜਰਗ, ਲਾਲਾ ਮੰਗਤ ਰਾਏ ਸਮਰਾਲਾ, ਮਨਪ੍ਰੀਤ ਸਿੰਘ ਰਾਜਾ ਸਰਪੰਚ ਹਰਬੰਸਪੁਰਾ, ਕਰਮਜੀਤ ਸਿੰਘ ਕਰਮੀ ਹਰਬੰਸਪੁਰਾ, ਸਰਬਜੀਤ ਸਿੰਘ ਸੰਧੂ ਕੈਨੇਡਾ, ਭਗਵਾਨ ਸਿੰਘ ਰੁਪਾਲੋਂ, ਹਰਨੇਕ ਸਿੰਘ ਸਾਬਕਾ ਸਰਪੰਚ ਰੁਪਾਲੋਂ, ਦਲਵੀਰ ਸਿੰਘ ਸਵੈਚ ਬਗ਼ਲੀ ਖ਼ੁਰਦ, ਬੂਟਾ ਸਿੰਘ ਸਵੈਚ, ਇੰਦਰਜੀਤ ਸਿੰਘ ਢਿੱਲੋਂ, ਸੁਖਰਾਜ ਸਿੰਘ ਸ਼ੇਰਗਿੱਲ ਸਾਬਕਾ ਸਰਪੰਚ ਬੀਜਾ, ਹਰਜੰਟ ਸਿੰਘ ਬਲਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਗੁਰਮੁੱਖ ਸਿੰਘ, ਬਹਾਲ ਸਿੰਘ, ਮਨਦੀਪ ਸਿੰਘ, ਤੇਜਪਾਲ ਸਿੰਘ, ਅੰਗਰੇਜ਼ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਸਰਪੰਚ ਬਲਵਿੰਦਰ ਸਿੰਘ ਸਵੈਚ, ਜੰਗੀਰ ਸਿੰਘ, ਤਰਲੋਕ ਸਿੰਘ, ਨਰਿੰਦਰ ਸਿੰਘ, ਪ੍ਰਕਾਸ਼ ਸਿੰਘ ਫ਼ੌਜੀ, ਗੁਰਜੰਟ ਸਿੰਘ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ |