25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਧਮੋਟ ਸਕੂਲ ਦੇ ਬੱਚੇ ਜੈਪੁਰ ਅਕਾਦਮਿਕ ਟੂਰ ਲਈ ਚੁਣੇ

ਅਜੀਤ ਡੈਸਕ 20-02-2026
ਪਾਇਲ, 19 ਫਰਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪਿੰਡ ਦੇ ਧਮੋਟ ਸਕੂਲ ਤੋਂ ਪੰਜ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਵਿੱਚ ਉੱਤਮ ਪ੍ਰਦਰਸ਼ਨ ਦੇ ਆਧਾਰ 'ਤੇ ਜੈਪੁਰ ਅਕਾਦਮਿਕ ਟੂਰ ਲਈ ਚੁਣਿਆ ਗਿਆ ਹੈ | ਜਿਨ੍ਹਾਂ ਵਿਚ ਨਵਰੀਤ ਕੌਰ, ਪ੍ਰਭਜੋਤ ਕੌਰ, ਹਰਪਿੰਦਰ ਕੌਰ, ਕਰਨਵੀਰ ਸਿੰਘ, ਰਾਜਵੀਰ ਸਿੰਘ ਸ਼ਾਮਲ ਹਨ | ਇਸ ਸਮੇਂ ਸਕੂਲ ਇੰਚਾਰਜ ਰੀਤੂ ਆਨੰਦ ਨੇ ਕਿਹਾ ਕਿ ਵਿਦਿਆਰਥੀਆਂ ਲਈ ਹੋਰ ਵਧੇਰੇ ਜਾਣਕਾਰੀ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਭਵਿੱਖ ਲਈ ਅਜਿਹੇ ਮੌਕੇ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਇਨ੍ਹਾਂ ਬੱਚਿਆਂ ਨੂੰ ਬਲਾਕ ਨੋਡਲ ਅਫ਼ਸਰ ਵਰਿੰਦਰ ਸਿੰਘ, ਸਕੂਲ ਇੰਚਾਰਜ ਰੀਤੂ ਆਨੰਦ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਸੰਬੰਧੀ ਸਕੂਲ ਅਤੇ ਸਟਾਫ਼ ਤੇ ਵਿਦਿਆਰਥੀਆਂ ਵਿੱਚ ਉਤਸ਼ਾਹ ਦੀ ਲਹਿਰ ਦੇਖੀ ਜਾ ਰਹੀ ਹੈ |
ਪਿਛਲੀ ਖ਼ਬਰ ਕੈਨੇਡਾ ਤੋਂ ਕੰਜਰਵੇਟਿਵ ਪਾਰਟੀ ਦੇ ਐੱਮ. ਪੀ. ਗਿੱਲ ਦਾ ਭਾਗਪੁਰ ਪੁੱਜਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਲੋਂ ਮਿ੍ਤਕ ਦੇਹਾਂ ਲਈ ਵੈਨ ਮੰਤਰੀ ਸੌਂਦ ਨੇ ਕੀਤੀ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।