25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਲੋਂ ਮਿ੍ਤਕ ਦੇਹਾਂ ਲਈ ਵੈਨ ਮੰਤਰੀ ਸੌਂਦ ਨੇ ਕੀਤੀ ਲੋਕ ਅਰਪਣ

ਅਜੀਤ ਡੈਸਕ 20-02-2026
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਇਲਾਕੇ ਦੀ ਧਾਰਮਿਕ ਅਤੇ ਸਮਾਜਸੇਵੀ ਸੰਸਥਾ ਸੰਤ ਨਾਮਦੇਵ ਸਭਾ ਖੰਨਾ ਵਲੋਂ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲਲਹੇੜੀ ਰੋਡ ਖੰਨਾ ਵੱਲੋਂ ਮਿ੍ਤਕ ਦੇਹ ਨੂੰ ਘਰ ਤੋਂ ਸ਼ਮਸ਼ਾਨ ਘਾਟ ਵਿਖੇ ਲਿਜਾਣ ਲਈ ਇੱਕ ਮੋਰਚਰੀ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨੂੰ ਖੰਨਾ ਦੇ ਐਮ. ਐਲ. ਏ. ਅਤੇ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ ਨੇ ਲੋਕ ਅਰਪਨ ਕੀਤਾ | ਇਸ ਵੈਨ ਲਈ ਮੰਤਰੀ ਨੇ ਪਿੱਛਲੇ ਸਾਲ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਸੀ | ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੌਂਦ ਨੇ ਇਸ ਨੇਕ ਕਾਰਜ ਲਈ ਸੰਤ ਨਾਮਦੇਵ ਸਭਾ ਦਾ ਧੰਨਵਾਦ ਕੀਤਾ ਅਤੇ ਅੱਗੇ ਵਾਸਤੇ ਵੀ ਸਭਾ ਨੂੰ ਹੋਰ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ | ਸੰਸਥਾ ਵਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਾਮਦੇਵ ਸਭਾ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਅÏਲਖ ਅਮੋਲਕ ਸਿੰਘ ਬੱਟੂ ਤੇ ਦਵਿੰਦਰ ਸਿੰਘ ਮੋਹਲ, ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ, ਖ਼ਜ਼ਾਨਚੀ ਖੁਸ਼ਕਰਨ ਸਿੰਘ ਤੇ ਗੁਰਦਰਸ਼ਨ ਸਿੰਘ ਮੋਹਲ, ਮੋਹਣ ਜੱਸਲ, ਜਰਨੈਲ ਸਿੰਘ ਤੱਗੜ, ਡਾਕਟਰ ਅਵਤਾਰ ਸਿੰਘ, ਮਨਦੀਪ ਸਿੰਘ ਮਰਜਾਰਾ, ਜਨਕ ਰਾਜ ਗਰਚਾ, ਕਰੁਣ ਅਰੋੜਾ, ਗੁਰਦੀਪ ਸਿੰਘ ਦੀਪੂ, ਵਰਿਆਮ ਸਿੰਘ, ਬੀਬੀ ਗੁਰਪ੍ਰੀਤ ਕੌਰ, ਬੀਬੀ ਰਾਜਿੰਦਰ ਕੌਰ ਲਿਬੜਾ, ਅਰਵਿੰਦਰ ਸਿੰਘ ਮਾਨੂਪੁਰ, ਜਸਵਿੰਦਰ ਕੌਰ ਮਾਨੂੰਪੁਰ, ਪਰਮਿੰਦਰ ਸਿੰਘ ਈਸੜੂ, ਬਹਾਦਰ ਸਿੰਘ ਈਸੜੂ, ਅਮਰਜੀਤ ਸਿੰਘ, ਕਰਮਜੀਤ ਸਿੰਘ ਸਿਫਤੀ, ਮਨੀ ਸ਼ਰਮਾ, ਗੁਰਮੇਲ ਸਿੰਘ ਕਾਲਾ, ਜੀਤ ਸਿੰਘ ਕੈਂਥ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਮੋਟ ਸਕੂਲ ਦੇ ਬੱਚੇ ਜੈਪੁਰ ਅਕਾਦਮਿਕ ਟੂਰ ਲਈ ਚੁਣੇ ਅਗਲੀ ਖ਼ਬਰ ਗੁੱਜਰਵਾਲ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।