ਮਾਛੀਵਾੜਾ ਸਾਹਿਬ, 29 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਸਕੱਤਰ (ਵਿੱਦਿਆ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ ਰਿਜ਼ਿਊਮ ਲਿਖਣ ਅਤੇ ਇੰਟਰਵਿਊ ਸਾਫ਼ਟ ਸਕਿੱਲਜ਼ ਇੰਨਹਾਸਮੈਂਟ ਵਿਸ਼ੇ 'ਤੇ ਇਕ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੌਰਾਨ ਆਰਤੀ ਰਾਣੀ (ਮੁਖੀ ਕਾਮਰਸ ਵਿਭਾਗ) ਰਿਸੋਰਸ ਪਰਸਨ ਨੇ ਬੀ. ਏ., ਬੀ. ਸੀ. ਏ., ਬੀ. ਕਾਮ., ਬੀ. ਐੱਸ. ਸੀ. ਐੱਫ. ਡੀ. ਦੇ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਇਸ ਵਿਸ਼ੇ ਪ੍ਰਤੀ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਵਕਤਾ ਵਲੋਂ ਪੇਸ਼ੇਵਰ ਸੀ. ਵੀ. ਤਿਆਰ ਕਰਨ ਲਈ ਜ਼ਰੂਰੀ ਅਤੇ ਗੈਰ ਜ਼ਰੂਰੀ ਨੁਕਤਿਆਂ ਬਾਰੇ ਚਾਨਣਾ ਪਾਇਆ | ਅੰਤ 'ਚ ਡਾ. ਸੁਨੀਤਾ ਕੌਸ਼ਲ (ਕੋਆਰਡੀਨੇਟਰ, ਪਲੇਸਮੈਂਟ ਸੈੱਲ) ਨੇ ਰਿਸੋਰਸ ਪਰਸਨ ਆਰਤੀ ਰਾਣੀ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਅਜਿਹੀਆਂ ਵਰਕਸ਼ਾਪਾਂ ਲਗਾਉਣ ਬਾਰੇ ਆਖਿਆ | ਇਸ ਮੌਕੇ ਜਸਵੀਰ ਕੌਰ, ਹਰਪ੍ਰੀਤ ਕੌਰ, ਸੁਖਦੀਪ ਕੌਰ ਹਾਜ਼ਰ ਸਨ |