ਰਾਏਕੋਟ, 29 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਨਕਦੀ ਰਹਿਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ ਪਿਛਲੇ ਦਿਨੀਂ ਸੂਬੇ ਭਰ 'ਚ ਕੀਤੀ ਗਈ ਹੈ, ਜਿਸ ਨਾਲ ਸੂਬੇ ਦੇ ਹਰ ਇਕ ਪਰਿਵਾਰ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਹੋਵੇਗੀ | ਇਸ ਮੌਕੇ ਅੱਜ ਰਾਏਕੋਟ ਸ਼ਹਿਰ ਦੇ ਵੱਖ-ਵੱਖ ਸੀ.ਐੱਸ.ਸੀ ਸੈਂਟਰਾਂ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਸਕੀਮ ਸਬੰਧੀ ਐੱਮ.ਐੱਲ.ਏ ਹਾਕਮ ਸਿੰਘ ਠੇਕੇਦਾਰ ਵਲੋਂ ਯੋਜਨਾ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੂੰ ਰਜਿਸਟ੍ਰੇਸ਼ਨ ਪੱਤਰ ਵੰਡੇ ਗਏ | ਇਸ ਮੌਕੇ ਐੱਮ.ਐੱਲ.ਏ. ਹਾਕਮ ਸਿੰਘ ਠੇਕੇਦਾਰ ਨੇ ਆਖਿਆ ਕਿ ਇਸ ਸਿਹਤ ਯੋਜਨਾ ਤਹਿਤ ਗਰੀਬ ਜਾਂ ਮੱਧ ਵਰਗੀ ਪਰਿਵਾਰ ਨੂੰ ਇਲਾਜ ਲੈਣ ਲਈ ਹੁਣ ਵਿੱਤੀ ਤੰਗੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਸ ਯੋਜਨਾ ਤਹਿਤ ਹਰ ਪੰਜਾਬੀ ਨੂੰ ਸਾਲਾਨਾ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਬੀਮੇ ਦਾ ਲਾਭ ਮਿਲੇਗਾ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਰਾਮਕੁਮਾਰ ਛਾਪਾ ਸ਼ਹਿਰੀ ਪ੍ਰਧਾਨ, ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਸਾਹਿਲ ਗੋਇਲ, ਕਰਮਜੀਤ ਸਿੰਘ ਲੋਹਟਬੱਦੀ, ਜੋਤੀ ਸਿੰਘ ਰਾਏਕੋਟ, ਪੰਡਿਤ ਕਾਕਾ ਰਾਏਕੋਟ, ਮਾ. ਪ੍ਰੀਤਮ ਸਿੰਘ, ਜਗਰੂਪ ਸਿੰਘ ਧਾਲੀਵਾਲ, ਦਵਿੰਦਰ ਸਿੰਘ ਲਾਡੀ ਰਾਏਕੋਟ, ਜੱਸ ਸਿੰਘ ਹਲਵਾਰਾ, ਮਨਇੰਦਰ ਸਿੰਘ, ਅਵਤਾਰ ਸਿੰਘ ਰਾਏਕੋਟ, ਪੱਪੂ ਰਾਏਕੋਟ ਆਦਿ ਹਾਜ਼ਰ ਸਨ |